ਪੰਜਾਬ

punjab

ETV Bharat / sitara

ਅਰਜੁਨ ਤੇ ਮਲਾਇਕਾ ਦੀਆਂ ਫ਼ੋਟੋਆਂ ਹੋਈਆਂ ਸੋਸ਼ਲ ਮੀਡੀਆ 'ਤੇ ਵਾਇਰਲ - arjun kapoor and malaika arora pics

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਅਦਾਕਾਰਾ ਮਲਾਇਕਾ ਅਰੌੜਾ ਦੀ ਕ੍ਰਿਸਮਸ ਮਨਾਉਂਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਫ਼ੋਟੋ
ਫ਼ੋਟੋ

By

Published : Dec 27, 2019, 10:33 AM IST

ਮੁੰਬਈ: ਅਦਾਕਾਰ ਅਰਜੁਨ ਕਪੂਰ ਅਤੇ ਅਦਾਕਾਰਾ ਮਲਾਇਕਾ ਅਰੌੜਾ ਦੀ ਕ੍ਰਿਸਮਸ ਮਨਾਉਂਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਹ ਜੋੜਾ ਕ੍ਰਿਸਮਸ ਮਨਾਉਣ ਲਈ ਮਲਾਇਕਾ ਦੀ ਮਾਂ ਦੇ ਘਰ ਗਿਆ ਹੋਇਆ ਸੀ।

ਹੋਰ ਪੜ੍ਹੋ: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ‘ਤੇ ਰਵੀਨਾ ਦੀ ਪ੍ਰਤੀਕਿਰਿਆ

ਦੋਵੇਂ ਤਿਉਹਾਰ ਦੇ ਕੱਪੜਿਆਂ ਵਿੱਚ ਕਾਫ਼ੀ ਆਕਰਸ਼ਿਤ ਲੱਗ ਰਹੇ ਸਨ। ਅਰਜੁਨ ਨੇ ਗੂੜ੍ਹੇ ਸਲੇਟੀ ਰੰਗ ਦੀ ਸਵੈਟ ਸ਼ਰਟ ਪਾਈ ਹੋਈ ਹੈ। ਮਲਾਇਕਾ ਨੇ ਆਉਟਿੰਗ ਲਈ ਨੇਵੀ ਨੀਲੇ ਰੰਗ ਦੇ ਮਖਮਲੀ ਰੋਪਰ ਪਾਇਆ ਹੋਇਆ ਸੀ। ਇਸ ਪਾਰਟੀ ਵਿੱਚ ਮਲਾਇਕਾ ਦੇ ਬੇਟੇ ਅਰਹਾਨ ਖ਼ਾਨ ਵੀ ਨਜ਼ਰ ਆਏ।

ਹੋਰ ਪੜ੍ਹੋ: ਸਵਰਾ-ਜ਼ੀਸ਼ਾਨ ਨੇ CAA ਦੇ ਵਿਰੋਧ ਵਿੱਚ ਯੂਪੀ ਪੁਲਿਸ ਦੀ ਕਾਰਵਾਈ 'ਤੇ ਜਤਾਇਆ ਗੁੱਸਾ

ਜੇ ਗ਼ੱਲ ਕਰੀਏ ਅਰਜੁਨ ਕਪੂਰ ਦੇ ਵਰਕ ਫ੍ਰੰਟ ਦੀ ਤਾਂ ਉਨ੍ਹਾਂ ਦੀ ਫ਼ਿਲਮ 'ਪਾਣੀਪਤ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਦੀ ਇਹ ਫ਼ਿਲਮ ਪਾਣੀਪਤ ਦੀ ਤੀਜੀ ਲੜਾਈ 'ਤੇ ਅਧਾਰਿਤ ਹੈ, ਜੋ 1761 ਵਿੱਚ ਅਬਦਾਲੀ ਅਤੇ ਮਰਾਠਿਆਂ ਵਿਚਕਾਰ ਲੜੀ ਗਈ ਸੀ। ਫ਼ਿਲਮ ਵਿੱਚ ਸੰਜੇ ਦੱਤ ਤੋਂ ਇਲਾਵਾ ਅਰਜੁਨ ਕਪੂਰ ਮੁੱਖ ਭੂਮਿਕਾ ਵਿੱਚ ਹਨ। ਇਹ ਪੀਰੀਅਡ ਡਰਾਮਾ 'ਪਾਣੀਪਤ' 6 ਦਸੰਬਰ ਨੂੰ ਰਿਲੀਜ਼ ਹੋਈ ਸੀ।

ABOUT THE AUTHOR

...view details