ਮੁੰਬਈ: ਐਮਾਜ਼ੋਨ ਪ੍ਰਾਈਮ ਵੀਡੀਓ ਇੱਕ ਅਜਿਹਾ ਮੰਚ ਹੈ, ਜੋ ਆਪਣੇ ਦਰਸ਼ਕਾਂ ਲਈ ਹਮੇਸ਼ਾ ਦਿਲਚਸਪ ਤੇ ਨਵਾਂ ਕੰਟੈਂਟ ਪੇਸ਼ ਕਰਦਾ ਹੈ। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੱਲੋਂ ਬਣਾਏ ਜਾ ਰਹੇ ਇੱਕ ਨਵੇਂ ਅਨ-ਟਾਈਟਲਡ ਸ਼ੋਅ ਦੀ ਝਲਕ ਨੂੰ ਸਾਂਝਾ ਕਰਦੇ ਹੋਏ ਨਿਰਮਾਤਾਵਾਂ ਨੇ ਇਸ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।
ਇਸ ਨੂੰ ਦੇਖ ਤੋਂ ਬਾਅਦ ਇਹ ਤਾਂ ਤਹਿਤ ਹੈ ਕਿ ਇਹ ਥ੍ਰਿਲਰ ਕਹਾਣੀ ਤੁਹਾਨੂੰ ਪਸੰਦ ਆਵੇਗੀ। ਟੀਜ਼ਰ ਇੱਕ ਦਿਲਚਸਪ ਆਵਾਜ਼ ਦੇ ਨਾਲ ਸ਼ੁਰੂ ਹੁੰਦਾ ਹੈ, ਜੋ ਦਹਿਸ਼ਤ ਜਗਾ ਦਿੰਦਾ ਹੈ। ਨਾਲ ਹੀ ਦਰਸ਼ਕਾਂ ਨੂੰ ਇੱਕ ਅਜਿਹੀ ਘਟਨਾ ਦੀ ਉਲਟੀ ਗਿਣਤੀ ਸ਼ੁਰੂ ਕਰਨ ਲਈ ਕਹਿੰਦਾ ਹੈ ਜੇ ਜਲਦ ਹੀ ਦਸਤਕ ਦੇਣ ਵਾਲੀ ਹੈ। ਕਿਉਂ, ਕਿਵੇਂ ਤੇ ਕੌਣ?
ਅਨੁਸ਼ਕਾ ਦੀ ਇਹ ਪਹਿਲੀ ਡਿਜੀਟਲ ਪ੍ਰੋਡਕਸ਼ਨ ਇੱਕ ਥ੍ਰਿਲਰ ਡਰਾਮਾ ਹੈ ਤੇ ਟੀਜ਼ਰ ਤੋਂ ਦਮਦਾਰ ਥ੍ਰਿਲਰਮਹਿਸੂਸ ਹੋ ਰਿਹਾ ਹੈ। ਟੀਜ਼ਰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ, "ਸਭ ਬਦਲੇਗਾ, ਸਮਾਂ ਲੋਗ ਔਰ ਲੋਕ (ਹਰ ਚੀਜ਼ ਬਦਲਣ ਵਾਲੀ ਹੈ, ਸਮਾਂ, ਲੋਕ ਅਤੇ ਸੰਸਾਰ)।" ਪ੍ਰਾਈਮ ਵੀਡੀਓ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।
ਦੱਸ ਦੇਈਏ ਕਿ ਅਨੁਸ਼ਕਾ ਇਸ ਵਿੱਚ ਅਦਾਕਾਰੀ ਦੇ ਨਾਲ-ਨਾਲ ਇਸ ਸ਼ੋਅ ਨੂੰ ਪ੍ਰੋਡਿਊਸ ਵੀ ਕਰ ਰਹੀ ਹੈ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਵੈਬ ਸੀਰੀਜ਼ ਦੀ ਦੁਨੀਆ ਵਿੱਚ ਪੈਰ ਰੱਖਿਆ ਹੈ।
ਇਸ ਵੈਬ ਸੀਰੀਜ਼ ਨੂੰ ਸੁਦੀਪ ਸ਼ਰਮਾ ਨੇ ਲਿਖਿਆ ਹੈ, ਜਿਨ੍ਹਾਂ ਨੇ 'ਉੜਤਾ ਪੰਜਾਬ' ਤੇ 'ਐਨਐਚ 10' ਵਰਗੀਆਂ ਫ਼ਿਲਮਾਂ ਲਿਖੀਆਂ ਹਨ। ਅਨੁਸ਼ਕਾ ਦੀ ਸੀਰੀਜ਼ ਵਿੱਚ ਨੀਰਜ ਕਾਬੀ, ਜੈਦੀਪ ਅਹਿਲਾਵਤ, ਅਭਿਸ਼ੇਕ ਬੈਨਰਜੀ, ਗੁਲ ਪਨਾਗ ਤੇ ਬੰਗਾਲੀ ਅਦਾਕਾਰਾ ਸਵਸਤਿਕਾ ਮੁਖਰਜੀ ਕੰਮ ਕਰ ਰਹੇ ਹਨ।