ਹੈਦਰਾਬਾਦ : ਅੱਜ ਵੈਲਨਟਾਈਨ ਡੇਅ ਯਾਨੀ ਪਿਆਰ ਦਾ ਦਿਨ ਹੈ। ਅੱਜ ਦੇ ਦਿਨ ਪਿਆਰ ਕਰਨ ਵਾਲੇ ਲੋਕ ਵੱਖ-ਵੱਖ ਤਰੀਕੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ। ਵੈਲਨਟਾਈਨ ਡੇਅ ਮੌਕੇ ਬਾਲੀਵੁੱਡ ਸੈਲਬਸ ਨੇ ਵੀ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਕਰੀਨਾ ਕਪੂਰ ਖ਼ਾਨ
ਕਰੀਨਾ ਕਪੂਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਦੋ ਫਾਰਐਵਰ ਵੈਲਨਟਾਈਨ ਲਈ ਪੋਸਟ ਪਾਈ ਹੈ। ਪਹਿਲੀ ਪੋਸਟ 'ਚ ਉਨ੍ਹਾਂ ਨੇ ਆਪਣੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਇੱਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਫੋਟੋ ਨਾਲ ਕੈਪਸ਼ਨ 'ਚ ਲਿਖਿਆ, "ਮੈਂ ਤੁਹਾਨੂੰ ਇਨ੍ਹਾਂ ਮੂਝਾਂ ਦੇ ਬਾਵਜੂਦ ਪਿਆਰ ਕੀਤਾ ਹੈ.....ਮੇਰੇ ਫਾਰਐਵਰ ਵੈਲਨਟਾਈਨ। "
- https://www.instagram.com/p/CLQtEvRHFzD/?utm_source=ig_embed&utm_campaign=loading
ਦੂਜੀ ਪੋਸਟ 'ਚ ਉਨ੍ਹਾਂ ਨੇ ਆਪਣੇ ਬੇਟੇ ਤੈਮੂਰ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਤੈਮੂਰ ਆਪਣੀ ਮਾਂ ਵਾਂਗ ਪਾਊਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਫੋਟੋ ਨਾਲ ਕੈਪਸ਼ਨ ਲਿਖਿਆ, "ਇਸ ਲਈ ਨਹੀਂ ਕੀ ਤੁਸੀਂ ਮੇਰੇ ਵਾਂਗ ਪਾਊਟ ਕਰਦੇ ਹੋ.....ਪਰ ਤੁਸੀਂ ਮੇਰੇ ਐਟਰਨਲ ਵੈਲਨਟਾਈਨ ਹੋ, ਮੇਰੇ ਦਿਲ ਦੀ ਧੜਕਨ।
ਰਾਜਕੁਮਾਰ ਰਾਵ
ਰਾਜਕੁਮਾਰ ਰਾਵ ਨੇ ਆਪਣੀ ਗਰਲਫ੍ਰੈਂਡ ਪਤਰਲੇਖਾ ਦੇ ਨਾਲ ਇੱਖ ਖੁਬਸੂਰਤ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਤਸਵੀਰ ਨਾਲ ਕੈਪਸ਼ਨ 'ਚ ਲਿੱਖਿਆ, " ਹੈਪੀ ਵੈਲਨਟਾਈਨ ਡੇਅ ਪਤਰਲੇਖਾ, ਤੁਹਾਡੇ ਬਿਨਾਂ ਮੇਰੀ ਜ਼ਿੰਦਗੀ ਪੂਰੀ ਨਹੀਂ ਹੈ ....ਮੈਨੂੰ ਪੂਰਾ ਕਰਨ ਲਈ ਧੰਨਵਾਦ। ਧੰਨਵਾਦ ਮੈਨੂੰ ਹਮੇਸ਼ਾ ਬਿਹਤਰ ਬਣਨ ਲਈ ਪ੍ਰੇਰਤ ਕਰਨ ਲਈ। ਧੰਨਵਾਦ ਹਮੇਸ਼ਾ ਮੇਰੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਲਈ, ਮੇਰੇ ਹਿੱਸੇ ਦੀਆਂ ਖੁਸ਼ੀਆਂ ਤੁਹਾਨੂੰ ਮਿਲ ਜਾਣ।"
- https://www.instagram.com/p/CLQkKKehE4z/?utm_source=ig_embed&utm_campaign=loading
ਵਰੂਣ ਧਵਨ
ਵੈਲਨਟਾਈਨ ਡੇਅ 'ਤੇ ਵਰੂਣ ਧਵਨ ਨੇ ਪਤਨੀ ਨਤਾਸ਼ਾ ਦਲਾਲ ਨਾਲ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਤੇ ਕੈਪਸ਼ਨ ਦਿੱਤਾ, "ਹਰ ਦਿਨ, ਹਰ ਥਾਂ। "
- https://www.instagram.com/p/CLQ6bDjpw3d/?utm_source=ig_embed&utm_campaign=loading