ਮੁੰਬਈ: ਕੋਵਿਡ-19 ਦੇ ਚਲਦਿਆਂ ਲਗਾਏ ਗਏ ਲੌਕਡਾਊਨ ਵਿਚਕਾਰ ਅਦਾਕਾਰਾ ਅਨੁਸ਼ਕਾ ਸ਼ਰਮਾ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਸਾਂਝਾ ਕਰਦੀ ਰਹਿੰਦੀ ਹੈ।
ਹਾਲਾਕਿ ਇਸ ਵਾਰ ਅਨੁਸ਼ਕਾ ਨੇ ਜਿਹੜੀ ਵੀਡੀਓ ਨੂੰ ਸਾਂਝਾ ਕੀਤਾ ਹੈ, ਉਸ ਵਿੱਚ ਉਹ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਕੁਝ ਸ਼ਰਾਰਤਾਂ ਕਰਦੀ ਨਜ਼ਰ ਆ ਰਹੀ ਹੈ। ਅਨੁਸ਼ਕਾ ਵੱਲੋਂ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਹ ਵਿਰਾਟ ਨੂੰ ਪ੍ਰੇਸ਼ਾਨ ਕਰਦੀ ਹੋਈ ਨਜ਼ਰ ਆ ਰਹੀ ਹੈ।
ਇਸ ਵੀਡੀਓ ਕਲਿਪ ਵਿੱਚ ਅਨੁਸ਼ਕਾ ਕਹਿੰਦੀ ਹੈ,"ਏ ਕੋਹਲੀ...ਕੋਹਲੀ.....ਕੋਹਲੀ....;ਚੌਕਾ ਮਾਰ ਨਾ ਚੌਕਾ... ਕਿਆ ਕਰ ਰਹਾ ਹੈ...ਏ ਕੋਹਲੀ ਚੌਕਾ ਮਾਰ।"
ਇਸ ਵੀਡੀਓ ਵਿੱਚ ਵਿਰਾਟ ਸਿਰਫ਼ ਆਪਣਾ ਸਿਰ ਹਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਅਨੁਸ਼ਕਾ ਨੇ ਕੈਪਸ਼ਨ ਵਿੱਚ ਲਿਖਿਆ,"ਮੈਨੂੰ ਲੱਗਿਆ ਕਿ ਵਿਰਾਟ ਨੂੰ ਇਨ੍ਹੀਂ ਦਿਨੀਂ ਮੈਦਾਨ ਉੇੱਤੇ ਹੋਣਾ ਯਾਦ ਆ ਰਿਹਾ ਹੈ। ਲੱਖਾ ਪ੍ਰਸ਼ੰਸਕਾਂ ਦੇ ਪਿਆਰ ਦੇ ਨਾਲ ਹੀ ਉਨ੍ਹਾਂ ਨੂੰ ਇਸ ਇੱਕ ਖ਼ਾਸ ਤਰ੍ਹਾਂ ਦੇ ਪ੍ਰਸ਼ੰਸਕ ਦੀ ਵੀ ਯਾਦ ਆ ਰਹੀ ਹੋਵੇਗੀ, ਤਾਂ ਮੈਂ ਉਨ੍ਹਾਂ ਨੂੰ ਇਸੀ ਦਾ ਅਨੁਭਵ ਕਰਵਾਇਆ ਹੈ।"
ਅਨੁਸ਼ਕਾ ਤੇ ਵਿਰਾਟ ਨੇ ਹਾਲ ਹੀ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਖ਼ਿਲਾਫ਼ ਜਾਰੀ ਇਸ ਜੰਗ ਵਿੱਚ ਪ੍ਰਧਾਨ ਮੰਤਰੀ ਰਾਹਤ ਫ਼ੰਡ ਤੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣਾ ਯੋਗਦਾਨ ਪਾਇਆ ਹੈ।