ਪੰਜਾਬ

punjab

By

Published : Aug 25, 2019, 11:37 PM IST

ETV Bharat / sitara

'ਸੱਤੇ ਪੇ ਸੱਤਾ' ਰੀਮੇਕ: ਅਨੁਸ਼ਕਾ ਸ਼ਰਮਾ ਆਵੇਗੀ ਨਜ਼ਰ ?

ਕੁੱਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਅਮਿਤਾਭ ਬੱਚਨ ਦੀ ਸੁਪਰਹਿੱਟ ਫ਼ਿਲਮ 'ਸੱਤੇ ਪੇ ਸੱਤਾ' ਦਾ ਰੀਮੇਕ ਬਣਨ ਜਾ ਰਿਹਾ ਹੈ। ਹਾਲ ਹੀ ਵਿੱਚ ਬਾਲੀਵੁੱਡ ਦੀਆਂ ਕਈ ਚੋਟੀ ਦੀਆਂ ਅਦਾਕਾਰਾ ਦੇ ਨਾਂਅ ਸਾਹਮਣੇ ਆਏ ਹਨ। ਇਸ ਵਿੱਚ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਨਾਂਅ ਵੀ ਆ ਰਿਹਾ ਹੈ।

ਸੱਤੇ ਪੇ ਸੱਤਾ

ਮੁੰਬਈ : ਪਿਛਲੇ ਕੁਝ ਦਿਨਾਂ ਤੋਂ ਮੈਗਾਸਟਾਰ ਅਮਿਤਾਭ ਬੱਚਨ ਦੀ ਸੁਪਰਹਿੱਟ ਫ਼ਿਲਮ 'ਸੱਤੇ ਪੇ ਸੱਤਾ' ਦੇ ਰੀਮੇਕ ਦੀ ਚਰਚਾ ਹੈ। ਦਰਅਸਲ ਫਰਾਹ ਖ਼ਾਨ ਅਤੇ ਰੋਹਿਤ ਸ਼ੈੱਟੀ ਨੇ ਘੋਸ਼ਣਾ ਕੀਤੀ ਸੀ ਕਿ ਉਹ ਮਿਲ ਕੇ ਇੱਕ ਬਹੁਤ ਵੱਡੀ ਫ਼ਿਲਮ ਬਣਾਉਣ ਜਾ ਰਹੇ ਹਨ। ਉਦੋਂ ਤੋਂ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸੁਪਰਹਿੱਟ ਫ਼ਿਲਮ ਦਾ ਰੀਮੇਕ ਬਣਾਉਣਗੇ। ਹਾਲਾਂਕਿ, ਇਸ ਫ਼ਿਲਮ ਦੀ ਕਾਸਟ ਦਾ ਅੰਤਿਮ ਫ਼ੈਸਲਾ ਨਹੀਂ ਹੋਇਆ ਹੈ।

ਹੋਰ ਪੜ੍ਹੋ : ਅਦਾਕਾਰੀ-ਨਿਰਮਾਤਾ ਤੋਂ ਬਾਅਦ ਨਿਰਦੇਸ਼ਨ 'ਚ ਆਈ ਅਨੁਸ਼ਕਾ ਸ਼ਰਮਾ

ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਲਈ ਕਈ ਅਦਾਕਾਰਾਂ ਨਾਲ ਗੱਲਬਾਤ ਚੱਲ ਰਹੀ ਹੈ। ਰਿਪੋਰਟਾਂ ਮੁਤਾਬਿਕ, ਅਨੁਸ਼ਕਾ ਸ਼ਰਮਾ ਨੂੰ ਫ਼ਿਲਮ ਵਿੱਚ ਮੁੱਖ ਭੂਮਿਕਾ ਲਈ ਚੁੱਣਿਆ ਗਿਆ ਹੈ। ਹਾਲਾਂਕਿ, ਉਸ ਨੇ ਅਜੇ ਤੱਕ ਫ਼ਿਲਮ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ ਅਤੇ ਨਿਰਮਾਤਾ ਅਤੇ ਅਨੁਸ਼ਕਾ ਵਿਚਾਲੇ ਇਹ ਮੁੱਦਾ ਚੱਲ ਰਿਹਾ ਹੈ। ਪਹਿਲਾਂ ਖ਼ਬਰ ਆਈ ਸੀ ਕਿ ਫ਼ਿਲਮ ਲਈ ਕੈਟਰੀਨਾ ਕੈਫ਼ ਅਤੇ ਦੀਪਿਕਾ ਪਾਦੂਕੋਣ ਦੇ ਨਾਮ ਵੀ ਵਿਚਾਰੇ ਜਾ ਰਹੇ ਹਨ।

ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਮੁੱਖ ਭੂਮਿਕਾ ਲਈ ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਅਤੇ ਰਿਤਿਕ ਰੋਸ਼ਨ ਦੇ ਨਾਮ ਚਰਚਾ ਵਿੱਚ ਹਨ। ਹਾਲਾਂਕਿ ਅਜੇ ਤੱਕ ਕਿਸੇ ਦੇ ਨਾਮ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ, ਇੱਕ ਪਿਛਲੇ ਇੰਟਰਵਿਉ ਵਿੱਚ ਰਿਤਿਕ ਰੋਸ਼ਨ ਨੇ ਕਿਹਾ ਸੀ ਕਿ ਉਹ ਅਮਿਤਾਭ ਦਾ ਇੱਕ ਵੱਡਾ ਪ੍ਰਸ਼ੰਸਕ ਹੈ ਅਤੇ ਜੇਕਰ ਉਸ ਨੂੰ ਇਹ ਭੂਮਿਕਾ ਮਿਲਦੀ ਹੈ ਤਾਂ ਉਹ ਖੁਸ਼ੀ ਨਾਲ ਇਹ ਕਰਨਾ ਚਾਹੇਗਾ।

ਇਸ ਦੌਰਾਨ ਅਨੁਸ਼ਕਾ ਸ਼ਰਮਾ ਆਖ਼ਰੀ ਵਾਰ ਆਨੰਦ ਐਲ ਰਾਏ ਦੀ ਫ਼ਿਲਮ ਜ਼ੀਰੋ ਵਿੱਚ ਕੈਟਰੀਨਾ ਕੈਫ਼ ਅਤੇ ਸ਼ਾਹਰੁਖ ਖਾਨ ਦੇ ਨਾਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਈ ਸੀ। ਇਸ ਸਮੇਂ, ਅਨੁਸ਼ਕਾ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੀ ਹੈ।

ABOUT THE AUTHOR

...view details