ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵਿਆਹ ਤੋਂ ਬਾਅਦ ਵਿਰਾਟ ਦੇ ਕੁੱਤੇ ਬਰੂਨੋ ਨਾਲ ਕਾਫ਼ੀ ਮਿਲ-ਜੁਲ ਗਈ ਸੀ। ਬਰੂਨੋ ਦੇ ਨਾਲ ਅਦਾਕਾਰਾ ਅਕਸਰ ਹੀ ਫ਼ੋਟੋਆਂ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ।
ਅਨੁਸ਼ਕਾ ਸ਼ਰਮਾ ਆਪਣੇ ਪਾਲਤੂ ਕੁੱਤੇ ਦੀ ਮੌਤ 'ਤੇ ਹੋਈ ਭਾਵੁਕ - Anushka sharma and virat kohli pet dog Bruno
ਬਾਲੀਵੁੱਡ ਕਪਲ ਅਨੁਸ਼ਕਾ ਤੇ ਵਿਰਾਟ ਕੋਹਲੀ ਦਾ ਪਾਲਤੂ ਕੁੱਤਾ ਬਰੂਨੋ ਹੁਣ ਦੁਨੀਆ ਵਿੱਚ ਨਹੀਂ ਰਿਹਾ। ਇਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਦਿੱਤੀ ਤੇ ਨਾਲ ਹੀ ਉਨ੍ਹਾਂ ਨੇ ਇੱਕ ਭਾਵੁਕ ਪੋਸਟ ਨੂੰ ਵੀ ਸਾਂਝਾ ਕੀਤਾ।
ਬੁੱਧਵਾਰ ਨੂੰ ਅਨੁਸ਼ਕਾ ਤੇ ਵਿਰਾਟ ਨੇ ਇੱਕ ਪੋਸਟ ਰਾਹੀਂ ਦੱਸਿਆ ਕਿ ਬਰੂਨੋ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਹੈ। ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵਿਰਾਟ ਤੇ ਬਰੂਨੋ ਦੀ ਇੱਕ ਖ਼ੂਬਸੁਰਤ ਸੈਲਫ਼ੀ ਨੂੰ ਸ਼ੇਅਰ ਕੀਤਾ, ਜਿਸ ਵਿੱਚ ਉਹ ਤਿੰਨੇ ਹੀ ਪੋਜ਼ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, "ਬਰੂਨੋ.. ਆਤਮਾ ਨੂੰ ਸ਼ਾਂਤੀ ਮਿਲੇ।"
ਇਸ ਤੋਂ ਪਹਿਲਾਂ ਵੀ ਅਨੁਸ਼ਕਾ ਕਈ ਵਾਰ ਬਰੂਨੋ ਨਾਲ ਕਾਫ਼ੀ ਸਮਾਂ ਬਿਤਾਉਂਦੀ ਹੋਈ ਨਜ਼ਰ ਆ ਚੁੱਕੀ ਹੈ। ਵਿਰਾਟ ਨੇ ਵੀ ਆਪਣੇ 11 ਸਾਲ ਦੇ ਬਰੂਨੋ ਲਈ ਇੰਸਟਾਗ੍ਰਾਮ ਉੱਤੇ ਇੱਕ ਭਾਵੁਕ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਲਿਖਿਆ, "ਤੇਰੀ ਆਤਮਾ ਨੂੰ ਸ਼ਾਂਤੀ ਮਿਲੇ ਬਰੂਨੋ... ਤੂੰ ਆਪਣੇ ਪਿਆਰ ਨਾਲ ਸਾਡੀ ਜ਼ਿੰਦਗੀ ਨੂੰ 11 ਸਾਲ ਤੱਕ ਸੁੰਦਰ ਬਣਾਇਆ ਹੈ। ਪਰ ਜ਼ਿੰਦਗੀ ਭਰ ਦਾ ਰਿਸ਼ਤਾ ਬਣਾ ਲਿਆ ਹੈ। ਅੱਜ ਤੂੰ ਇੱਕ ਦੂਜੀ ਜਗ੍ਹਾ ਜਾ ਚੁੱਕਿਆ ਹੈ...ਭਗਵਾਨ ਇਸ ਦੀ ਆਤਮਾ ਨੂੰ ਸ਼ਾਂਤੀ ਦੇਵੇ।"