ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਵੈਬ ਸੀਰੀਜ਼ 'ਪਾਤਾਲ ਲੋਕ' ਦਾ ਨਵਾਂ ਟੀਜ਼ਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਦੱਸ ਦੇਈਏ ਕਿ ਅਨੁਸ਼ਕਾ ਬਤੌਰ ਨਿਰਮਾਤਾ ਪਹਿਲੀ ਦਫ਼ਾ ਵੈਬ ਸੀਰੀਜ਼ ਲੈ ਕੇ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਰੀਜ਼ ਦੇ ਟ੍ਰੇਲਰ ਰਿਲੀਜ਼ ਦੇ ਸਮੇਂ ਦਾ ਵੀ ਖ਼ੁਲਾਸਾ ਕੀਤਾ ਹੈ।
ਇਸ ਟ੍ਰੇਲਰ ਦੀ ਸ਼ੁਰੂਆਤ 'ਚ ਇੱਕ ਆਦਮੀ ਦੀ ਅਵਾਜ਼ ਸੁਣਨ ਨੂੰ ਮਿਲਦੀ ਹੈ, ਜੋ ਕਿ ਸਵਰਗ ਲੋਕ, ਧਰਤੀ ਲੋਕ ਤੇ ਪਾਤਾਲ ਲੋਕ ਬਾਰੇ ਦੱਸਦਾ ਹੈ। ਅਦਾਕਾਰਾ ਵੱਲੋਂ ਸ਼ੇਅਰ ਕੀਤੀ ਇਸ ਪੋਸਟ 'ਚ ਉਨ੍ਹਾਂ ਲਿਖਿਆ,"ਜਲਦੀ ਹੋ ਸਕਦੇ ਨੇ ਦਰਸ਼ਨ #PaatalLok ਦੇ ਇਸ ਵਾਰ,, ਸਮਾਂ 11:34 pm, ਮਹੀਨਾ ਮਈ ਤੇ ਤਰੀਕ 4।"