ਮੁੰਬਈ: ਕੋਲਕਾਤਾ ਦੇ ਈਡਨ ਗਾਰਡਨ ਵਿਖੇ ਹੋਏ ਦੂਜੇ ਟੈਸਟ ਮੈਚ ਵਿਚ ਬੰਗਲਾਦੇਸ਼ ਵਿਰੁੱਧ ਇਤਿਹਾਸਕ ਜਿੱਤ ਹਾਸਲ ਕਰਕੇ ਭਾਰਤੀ ਕ੍ਰਿਕਟ ਟੀਮ ਨੇ ਦੇਸ਼ ਦਾ ਮਾਨ ਵਧਾ ਦਿੱਤਾ ਹੈ। ਸਾਰੀਆਂ ਟੀਮਾਂ ਨੇ ਵਧੀਆਂ ਖੇਡ ਪ੍ਰਦਰਸ਼ਨ ਕੀਤਾ, ਪਰ ਕੈਪਟਨ ਵਿਰਾਟ ਦੀ ਕਾਰਗੁਜ਼ਾਰੀ ਕਾਬਿਲ-ਏ-ਤਾਰਿਫ਼ ਰਹੀ।
ਵਿਰਾਟ ਨੂੰ ਵੇਖ ਕੇ ਨਹੀਂ ਰਿਹਾ ਅਨੁਸ਼ਕਾ ਦੀ ਖੁਸ਼ੀ ਦਾ ਟਿਕਾਣਾ - ਕੈਪਟਨ ਵਿਰਾਟ
ਟੈਸਟ ਮੈਚਾਂ 'ਚ ਇਤਿਹਾਸਕ ਜਿੱਤ ਹਾਸਿਲ ਕਰਕੇ ਭਾਰਤੀ ਕ੍ਰਿਕੇਟ ਟੀਮ ਨੇ ਸਭ ਨੂੰ ਖੁਸ਼ ਕਰ ਦਿੱਤਾ। ਮੈਚ ਜਿੱਤ ਕੇ ਜਦੋਂ ਵਿਰਾਟ ਕੋਲਕਾਤਾ ਤੋਂ ਮੁੰਬਈ ਪਰਤਣ 'ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਦੀ ਖੁਸ਼ੀ ਵੇਖਣ ਲਾਇਕ ਸੀ।
ਬੀਤੀ ਰਾਤ ਵਿਰਾਟ ਕੋਲਕਾਤਾ ਤੋਂ ਮੁੰਬਈ ਪਹੁੰਚੇ ਸਨ ਅਤੇ ਹਵਾਈ ਅੱਡੇ ਦੇ ਬਾਹਰ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਹੈ। ਮੌਕੇ 'ਤੇ ਮੌਜੂਦ ਮੀਡੀਆ ਨੇ ਜੋੜੀ ਦੀਆਂ ਕੁਝ ਪਿਆਰੀਆਂ ਤਸਵੀਰਾਂ ਖਿੱਚ ਲਈਆਂ। ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਅਤੇ ਵਿਰਾਟ ਬਹੁਤ ਹੀ ਪਿਆਰੇ ਲੱਗ ਰਹੇ ਹਨ। ਜਿਵੇਂ ਹੀ ਅਨੁਸ਼ਕਾ ਨੇ ਵਿਰਾਟ ਨੂੰ ਵੇਖਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।
ਜ਼ਿਕਰਯੋਗ ਹੈ ਕਿ ਅਨੁਸ਼ਕਾ ਸ਼ਰਮਾ ਨੇ 'ਰੱਬ ਨੇ ਬਣਾ ਦੀ ਜੋੜੀ', ਜਬ ਤੱਕ ਹੈ ਜਾਨ, ਪੀ ਕੇ ਆਦਿ ਫ਼ਿਲਮਾਂ ਦੇ ਨਾਲ ਬਾਲੀਵੁੱਡ 'ਚ ਆਪਣੀ ਵੱਖਰੀ ਥਾਂ ਬਣਾਈ ਹੈ। ਅਨੁਸ਼ਕਾ ਅਤੇ ਵਿਰਾਟ ਦਾ ਵਿਆਹ ਸਾਲ 2017 'ਚ ਹੋਇਆ ਸੀ।