ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ੍ਹ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਦਾਕਾਰੀ 'ਚ ਤਾਂ ਅਨੁਸ਼ਕਾ ਦਾ ਕੋਈ ਜਵਾਬ ਨਹੀਂ ਹੈ ਇਸ ਤੋਂ ਇਲਾਵਾ ਉਹ ਫ਼ਿਲਮਾਂ ਪ੍ਰੋਡਿਊਸ ਵੀ ਕਰਦੀ ਹੈ। ਉਹ ਆਪਣੇ ਪ੍ਰੋਡਕਸ਼ਨ ਹਾਊਸ 'ਚ ਪਰੀ ਅਤੇ ਐਨਐਚ-10 ਵਰਗੀਆਂ ਫ਼ਿਲਮਾਂ ਬਣਾ ਕਰ ਚੁੱਕੀ ਹੈ।
ਇੱਕ ਸ਼ਾਨਦਾਰ ਅਦਾਕਾਰਾ ਅਤੇ ਇਕ ਸਫ਼ਲ ਨਿਰਮਾਤਾ ਹੋਣ ਦੇ ਨਾਲ-ਨਾਲ ਅਨੁਸ਼ਕਾ ਹੁਣ ਨਿਰਦੇਸ਼ਿਨ 'ਚ ਵੀ ਆਪਣਾ ਹੁਨਰ ਵਿਖਾਉਣ ਵਾਲੀ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਕ ਵੱਡੇ ਬਜਟ ਦੀ ਫ਼ਿਲਮ 'ਤੇ ਕੰਮ ਚੱਲ ਰਿਹਾ ਜਿਸ ਦਾ ਨਿਰਦੇਸ਼ਨ ਅਨੁਸ਼ਕਾ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਅੱਜੇ ਇਸ ਫ਼ਿਲਮ ਦੀ ਸਕ੍ਰੀਪੱਟ 'ਤੇ ਕੰਮ ਚੱਲ ਰਿਹਾ ਹੈ ਅਤੇ ਬਹੁਤ ਜਲਦੀ ਇਸ ਦਾ ਐਲਾਨ ਹੋਣ ਵਾਲਾ ਹੈ।