ਮੁੰਬਈ: ਫ਼ਿਲਮਕਾਰ ਅਨੁਰਾਗ ਕਸ਼ਯਪ ਅਤੇ ਲੇਖਕ ਵਰੁਣ ਗਰੋਵਰ ਦੇ ਨਾਲ ਕਾਮੇਡੀਅਨ ਕੁਨਾਲ ਕਾਮਰਾ ਕੋਵਿਡ-19 ਟੈਸਟ ਕਿੱਟਾਂ ਲਈ ਫੰਡ ਇਕੱਠਾ ਕਰਨ ਲਈ ਆਪਣੀਆਂ ਟਰਾਫੀਆਂ ਦੀ ਨਿਲਾਮੀ ਕਰ ਰਹੇ ਹਨ।
ਇਸ ਮੁਹਿੰਮ ਦਾ ਉਦੇਸ਼ ਅਗਲੇ 30 ਦਿਨਾਂ ਵਿੱਚ 13 ਲੱਖ 44 ਹਜ਼ਾਰ ਰੁਪਏ ਇੱਕਠੇ ਕਰਨਾ ਹੈ, ਜਿਸ ਨਾਲ 10 ਕਿੱਟਾਂ ਖਰੀਦੀਆਂ ਜਾਣਗੀਆਂ ਤੇ ਇਸ ਨਾਲ ਹਜ਼ਾਰਾਂ ਲੋਕਾਂ ਦੀ ਮਦਦ ਹੋਵੇਗੀ।
ਅਨੁਰਾਗ ਕਸ਼ਯਪ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ ਕਿ ਜੋ ਵੀ ਸਭ ਤੋਂ ਜ਼ਿਆਦਾ ਬੋਲੀ ਲਗਾਏਗਾ, ਉਸ ਨੂੰ 'ਗੈਂਗਸਟਰ ਆਫ਼ ਵਾਸੇਪੁਰ' ਨੂੰ ਮਿਲੀ ਟਰਾਫ਼ੀ ਦਿੱਤੀ ਜਾਵੇਗੀ।
ਵਰੁਣ ਗਰੋਵਰ ਨੇ ਆਪਣੇ ਐਵਾਰਡ ਦੀ ਤਸਵੀਰ ਸਾਂਝੀ ਕੀਤੀ, ਜੋ ਉਨ੍ਹਾਂ ਨੂੰ ਆਯੂਸ਼ਮਾਨ ਖੁਰਾਨਾ ਅਤੇ ਭੂਮੀ ਪੇਡਨੇਕਰ ਸਟਾਰਰ ਫਿਲਮ 'dum laga ke haisha' ਦੇ ਗਾਣੇ 'ਮੋਹ ਮੋਹ ਕੇ ਧਾਗੇ' ਲਈ ਮਿਲਿਆ ਸੀ।
ਨਿਰਦੇਸ਼ਕ ਨੀਰਜ ਘੇਵਾਨ ਨੇ ਵੀ ਇਸ ਮੁਹਿੰਮ ਵਿੱਚ ਆਪਣਾ ਹਿੱਸਾ ਪਾਇਆ ਤੇ ਉਨ੍ਹਾਂ ਨੇ ਆਪਣੀ ਟਰਾਫੀ ਦੀ ਨਿਲਾਮੀ ਕਰ ਦਿੱਤੀ। ਦੱਸ ਦੇਈਏ ਕਿ ਸਾਰੇ ਸਿਤਾਰਿਆਂ ਨੇ ਟੱਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।