ਮੁੰਬਈ : ਅਨੁਰਾਗ ਬਾਸੂ ਦੀ ਅਗਲੀ ਬਿਨ੍ਹਾਂ ਸਿਰਲੇਖ ਵਾਲੀ ਫ਼ਿਲਮ ਦੀ ਰੀਲੀਜ਼ ਮਿਤੀ 'ਚ ਬਦਲਾਅ ਆ ਚੁੱਕਾ ਹੈ। ਇਹ ਫ਼ਿਲਮ ਪਹਿਲਾਂ 21 ਫ਼ਰਵਰੀ 2020 ਨੂੰ ਰੀਲੀਜ਼ ਹੋਣੀ ਸੀ ਪਰ ਹੁਣ ਇਹ ਅਗਲੇ ਸਾਲ 13 ਮਾਰਚ ਨੂੰ ਰੀਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਫ਼ਿਲਮ ਟ੍ਰੇਡ ਮਾਹਿਰ ਤਰਨ ਆਦਰਸ਼ ਨੇ ਦਿੱਤੀ ਹੈ।
ਇਹ ਤੀਜੀ ਵਾਰ ਹੈ ਕਿ ਜਦੋਂ ਅਭਿਸ਼ੇਕ ਬੱਚਨ, ਰਾਜਕੁਮਾਰ ਰਾਓ, ਆਦਿਤਆ ਰਾਏ ਕਪੂਰ, ਪੰਕਜ ਤ੍ਰਿਪਾਠੀ ,ਫ਼ਾਤਿਮਾ ਸਨਾ ਸ਼ੇਖ ਅਤੇ ਸਾਨਿਆ ਮਲਹੋਤਰਾ ਵਰਗੇ ਕਲਾਕਾਰਾਂ ਦੀ ਫ਼ਿਲਮ ਦੀ ਰੀਲੀਜ਼ ਮਿਤੀ ਬਦਲ ਗਈ ਹੈ।
ਰੀਲੀਜ਼ ਮਿਤੀ ਬਦਲਣ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਤਰਨ ਆਦਰਸ਼ ਨੇ ਲਿਖਿਆ, "ਨਵੀਂ ਰੀਲੀਜ਼ ਮਿਤੀ... ਅਨੁਰਾਗ ਬਾਸੂ ਦੀ ਅਗਲੀ ਫ਼ਿਲਮ- ਜਿਸ ਦਾ ਸਿਰਲੇਖ ਅਜੇ ਨਹੀਂ ਰੱਖਿਆ ਗਿਆ ਉਹ 13 ਮਾਰਚ 2020 ਨੂੰ ਰੀਲੀਜ਼ ਹੋਵੇਗੀ।"
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਤਿੰਨੋਂ ਕਲਾਕਾਰ ਇੱਕ ਫ਼ਿਲਮ ਵਿੱਚ ਨਜ਼ਰ ਆਉਣਗੇ। ਜਦਕਿ ਰਾਜਕੁਮਾਰ ਅਤੇ ਪੰਕਜ ਫ਼ਿਲਮ 'ਇਸਤਰੀ' ਅਤੇ 'ਬਰੇਲੀ ਕੀ ਬਰਫ਼ੀ' ਵਿੱਚ ਇਕੱਠੇ ਸਕਰੀਨ ਸਾਂਝੀ ਕਰ ਚੁੱਕੇ ਹਨ ਪਰ ਇਹ ਪਹਿਲੀ ਵਾਰੀ ਹੋਵਗਾ ਜਦੋਂ ਅਭਿਸ਼ੇਕ ਅਤੇ ਆਦਿਤਅ ਇਕੱਠੇ ਫ਼ਿਲਮ ਕਰਦੇ ਹੋਏ ਨਜ਼ਰ ਆਉਣਗੇ।
ਇਸ ਪ੍ਰੋਜੈਕਟ ਦਾ ਨਿਰਮਾਣ ਭੂਸ਼ਨ ਕੁਮਾਰ, ਦਿਵਿਆ ਖੋਸਲਾ ਕੁਮਾਰ, ਕ੍ਰਿਸ਼ਨ ਕੁਮਾਰ, ਅਨੁਰਾਗ ਬਾਸੂ ਕਰ ਰਹੇ ਹਨ।