ਪੰਜਾਬ

punjab

ETV Bharat / sitara

ਅਨੁਪਮ ਖੇਰ ਦੀ ਮਾਂ, ਭਰਾ-ਭਾਬੀ ਤੇ ਭਤੀਜੀ ਨੂੰ ਹੋਇਆ ਕੋਰੋਨਾ - ਮੇਗਾਸਟਾਰ ਅਮਿਤਾਭ ਬੱਚਨ

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਮਾਤਾ, ਭਰਾ-ਭਾਬੀ ਤੇ ਭਤੀਜੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਅਨੁਪਮ ਨੇ ਖ਼ੁਦ ਵੀਡੀਓ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਅਨੁਪਮ ਖੇਰ ਦੀ ਮਾਂ, ਭਰਾ-ਭਾਬੀ ਤੇ ਭਤੀਜੀ ਨੂੰ ਹੋਇਆ ਕੋਰੋਨਾ ਵਾਇਰਸ
ਅਨੁਪਮ ਖੇਰ ਦੀ ਮਾਂ, ਭਰਾ-ਭਾਬੀ ਤੇ ਭਤੀਜੀ ਨੂੰ ਹੋਇਆ ਕੋਰੋਨਾ ਵਾਇਰਸ

By

Published : Jul 12, 2020, 11:45 AM IST

ਮੁੰਬਈ: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਮਾਤਾ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਅਨੁਪਮ ਨੇ ਖ਼ੁਦ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, 'ਮੈਂ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਮਾਂ ਦੁਲਾਰੀ ਕੋਵਿਡ-19 ਪੌਜ਼ੀਟਿਵ ਪਾਈ ਗਈ ਹੈ। ਉਨ੍ਹਾਂ 'ਚ ਹਲਕੇ ਲੱਛਣ ਵਿਖਾਈ ਦਿੱਤੇ ਹਨ। ਮਾਂ ਨੂੰ ਕੋਕੀਲਾਬੇਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਨਾਲ ਹੀ ਭਰਾ-ਭਾਬੀ ਤੇ ਭਤੀਜੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ।'

ਖੇਰ ਨੇ ਦੱਸਿਆ ਕਿ ਉਨ੍ਹਾਂ ਖੁਦ ਦੀ ਵੀ ਜਾਂਚ ਕਰਵਾ ਲਈ ਹੈ ਤੇ ਟੈਸਟ ਨੈਗੇਟਿਵ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਬੀਐਮਸੀ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਸ਼ਨੀਵਾਰ ਰਾਤ ਨੂੰ ਬਾਲੀਵੁੱਡ ਦੇ ਮੇਗਾਸਟਾਰ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਵੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਦੋਵੇਂ ਨਾਨਾਵਤੀ ਹਸਪਤਾਲ ਵਿੱਚ ਦਾਖਲ ਹਨ। ਦੋਹਾਂ ਦਾ ਇਲਾਜ਼ ਆਈਸੋਲੇਸ਼ਨ ਵਾਰਡ ਵਿੱਚ ਚੱਲ ਰਿਹਾ ਹੈ। ਸੂਤਰਾਂ ਅਨੁਸਾਰ ਅਮਿਤਾਭ ਬੱਚਨ ਦੀ ਹਾਲਤ ਸਥਿਰ ਹੈ ਅਤੇ ਉਹ ਜਲਦੀ ਠੀਕ ਹੋ ਜਾਣਗੇ ਅਤੇ ਘਰ ਪਰਤ ਆਉਣਗੇ।

ABOUT THE AUTHOR

...view details