ਸ਼ਿਮਲਾ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਸ਼ਿਮਲਾ ਤੋਂ ਤਾਲੁਕਾਤ ਰੱਖਣ ਵਾਲੇ ਅਨੁਪਮ ਖੇਰ ਇਨ੍ਹੀਂ ਦਿਨੀਂ ਸ਼ਿਮਲਾ ਪੁੱਜੇ ਹਨ। ਅਨੁਪਮ ਖੇਰ ਨੇ ਅੱਜ ਆਪਣੇ ਸਕੂਲ ਦੇ ਸਮੇਂ ਤੋਂ ਪੁਰਾਣੇ ਦੋਸਤਾਂ ਨਾਲ ਰਿਜ ਅਤੇ ਮਾਲ ਰੋਡ ਦੀ ਸੈਰ ਕੀਤੀ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨਾਲ ਕਾਫੀ ਤਸਵੀਰਾਂ ਵੀ ਖਿੱਚੀਆਂ।
ਆਪਣੇ ਪੁਰਾਣੇ ਸਕੂਲ ਪੁੱਜੇ ਅਨੁਪਮ ਖੇਰ
ਅਨੁਪਮ ਖੇਰ ਲੱਕੜ ਬਾਜ਼ਾਰ ਵਿੱਚ ਸਥਿਤ ਆਪਣੇ ਪੁਰਾਣੇ ਸਕੂਲ, ਡੀਏਵੀ ਸਕੂਲ ਵਿੱਚ ਪੁੱਜੇ। ਅਨੁਪਮ ਖੇਰ ਜਦ ਵੀ ਸ਼ਿਮਲਾ ਆਉਂਦੇ ਹਨ ਤਾਂ ਉਹ ਡੀਏਵੀ ਸਕੂਲ ਆਉਣਾ ਨਹੀਂ ਭੁੱਲਦੇ। ਸਕੂਲ ਪੁੱਜ ਕੇ ਉਹ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਹਨ। ਸਕੂਲ ਪੁੱਜ ਕੇ ਅਨੁਪਮ ਖੇਰ ਨੇ ਪ੍ਰਿੰਸੀਪਲ ਨਾਲ ਚਾਹ ਦਾ ਮਜ਼ਾ ਵੀ ਲਿਆ।
ਬੱਚਿਆਂ ਦੀਆਂ ਤਸਵੀਰਾਂ ਖਿੱਚਦੇ ਨਜ਼ਰ ਆਏ ਅਨੁਪਮ ਖੇਰ
ਅਨੁਪਮ ਖੇਰ ਨੇ ਰਾਜਧਾਨੀ ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ ਵਿੱਚ ਘੁੜ ਸਵਾਰੀ ਦਾ ਆਨੰਦ ਲੈਂ ਰਹੇ ਬੱਚਿਆਂ ਦੀਆਂ ਫੋਟੋਆਂ ਲਈਆਂ। ਅਨੁਪਮ ਖੇਰ ਆਪਣੇ ਸ਼ਿਮਲਾ ਵਾਲੇ ਦੋਸਤਾਂ ਨੂੰ ਵੀ ਮਿਲੇ। ਦੋਸਤਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਅਨੁਪਮ ਖੇਰ ਨੇ ਕਿਹਾ ਕਿ ਉਹ ਸ਼ਿਮਲਾ ਆ ਕੇ ਬਹੁਤ ਖੁਸ਼ ਮਹਿਸੂਸ ਕਰ ਰਹੇ ਹਨ। ਉਹ ਆਪਣੀਆਂ ਯਾਦਾਂ ਤਾਜ਼ਾ ਕਰ ਰਹੇ ਹਨ। ਉਹ ਆਪਣੇ ਸਾਰੇ ਪੁਰਾਣੇ ਦੋਸਤਾਂ ਨੂੰ ਵੀ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੇ ਸਕੂਲ ਡੀ.ਏ.ਵੀ. ਵੀ ਗਏ।
ਰਿਜ ਦੀ ਸੈਰ 'ਤੇ ਨਿਕਲੇ ਅਨੁਪਮ ਖੇਰ ਅਨੁਪਮ ਨੇ ਕਿਹਾ- ਬਦਲ ਗਿਆ ਹੈ ਸ਼ਿਮਲਾ
ਅਨੁਪਮ ਖੇਰ ਨੇ ਕਿਹਾ ਕਿ ਹੁਣ ਇਹ ਸ਼ਿਮਲਾ ਪੁਰਾਣਾ ਸ਼ਿਮਲਾ ਨਹੀਂ ਰਿਹਾ। ਆਬਾਦੀ ਬਹੁਤ ਜ਼ਿਆਦਾ ਵਧੀ ਹੈ।ਅਜਿਹੇ ਹਾਲਤਾਂ ਵਿੱਚ ਵੱਖ-ਵੱਖ ਥਾਵਾਂ ’ਤੇ ਬਣੇ ਮਕਾਨ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸ਼ਿਮਲਾ ਪੁਰਾਣੇ ਸਮਿਆਂ ਵਰਗਾ ਨਹੀਂ ਹੈ। ਖੇਰ ਨੇ ਕਿਹਾ ਕਿ ਜਦੋਂ ਉਹ ਸਵੇਰ ਦੀ ਸੈਰ ਲਈ ਨਿਕਲੇ ਤਾਂ ਉਨ੍ਹਾਂ ਨੂੰ ਕਈ ਥਾਵਾਂ ‘ਤੇ ਭੀੜ ਮਿਲੀ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਚੱਲਣ ਵਿੱਚ ਤਬਦੀਲੀ ਆਈ ਹੈ।
ਪੁਰਾਣੇ ਕਿੱਸੇ ਕੀਤੇ ਸਾਂਝਾ
ਅਦਾਕਾਰ ਅਨੁਪਮ ਖੇਰ ਨੇ ਸ਼ਿਮਲਾ ਦਾ ਇੱਕ ਪੁਰਾਣਾ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਕੂਲ ਤੋਂ ਭੱਜਣ ਤੋਂ ਬਾਅਦ ਦਿਲੀਪ ਕੁਮਾਰ ਦੀ ਗੋਪੀ ਫਿਲਮ ਰੀਗਲ ਸਿਨੇਮਾ ਵਿੱਚ ਵੇਖੀ ਸੀ। ਇਸ ਦੇ ਲਈ ਉਨ੍ਹਾਂ ਨੂੰ ਸਕੂਲ ਵਿੱਚ ਕੁੱਟ ਪਈ ਸੀ। ਖੇਰ ਨੇ ਦੱਸਿਆ ਕਿ ਜਦੋਂ ਉਹ ਦਿਲੀਪ ਕੁਮਾਰ ਨੂੰ ਮਿਲੇ ਤਾਂ ਉਨ੍ਹਾਂ ਨੇ ਦਿਲੀਪ ਕੁਮਾਰ ਨੂੰ ਇਹ ਵੀ ਦੱਸਿਆ ਕਿ ਅਨੁਪਮ ਖੇਰ ਨੇ ਸਕੂਲ ਤੋਂ ਭੱਜਣ ਤੋਂ ਬਾਅਦ ਫਿਲਮ ਵੇਖੀ ਸੀ।
ਅੰਕ ਨਹੀਂ ਤੈਅ ਕਰਦੇ ਭੱਵਿਖ
ਅਦਾਕਾਰ ਅਨੁਪਮ ਖੇਰ ਨੇ ਕਿਹਾ ਕਿ ਆਪਣੇ ਸਕੂਲੀ ਦਿਨਾਂ ਵਿੱਚ ਨੌਵੀਂ ਕਲਾਸ ਵਿੱਚ ਉਨ੍ਹਾਂ ਨੂੰ 60 ਵਿਦਿਆਰਥੀਆਂ ਚੋਂ 59 ਵਾਂ ਸਥਾਨ ਮਿਲਿਆ ਸੀ। ਇਸ ਮਗਰੋਂ ਉਨ੍ਹਾਂ ਨੇ ਡਰਦੇ ਹੋਏ ਆਪਣੇ ਪਿਤਾ ਨੂੰ ਰਿਪੋਰਟ ਕਾਰਡ ਵਿਖਾਇਆ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਹੋਰ ਮਿਹਨਤ ਤੇ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਤ ਕੀਤਾ। ਉਨ੍ਹਾਂ ਆਖਿਆ ਕਿ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਕੋਲ ਆਪਣਾ ਉਹ ਸਥਾਨ ਕਾਬਜ਼ ਰੱਖਣ ਲਈ ਦਬਾਅ ਹੁੰਦਾ ਹੈ ਜਦੋਂ ਕਿ ਆਖਰੀ ਸਥਾਨ 'ਤੇ ਆਉਣ ਵਾਲੇ ਵਿਦਿਆਰਥੀ ਕੋਲ ਬਿਹਤਰ ਕਰਨ ਦਾ ਮੌਕਾ ਹੁੰਦਾ ਹੈ।
ਸ਼ਿਮਲਾ ਵਿੱਚ ਹੋਇਆ ਅਨੁਪਮ ਖੇਰ ਦਾ ਜਨਮ
ਦੱਸਣਯੋਗ ਹੈ ਕਿ ਅਨੁਪਮ ਖੇਰ ਸ਼ਿਮਲਾ ਤੋਂ ਸਬੰਧ ਰੱਖਦੇ ਹਨ। ਉਨ੍ਹਾਂ ਦਾ ਜਨਮ 7 ਮਾਰਚ, ਸਾਲ 1955 ਨੂੰ ਸ਼ਿਮਲਾ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਡੀਏਵੀ ਸਕੂਲ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਅਨੁਪਮ ਖੇਰ ਨੇ ਸ਼ਿਮਲਾ ਸਥਿਤ ਸੰਜੌਲੀ ਕਾਲੇਜ ਤੋਂ ਪੜ੍ਹਾਈ ਪੂਰੀ ਕੀਤੀ। ਕਾਲੇਜ ਦੀ ਪੜ੍ਹਾਈ ਦੇ ਦੌਰਾਨ ਉਹ ਸਟੇਜ ਸ਼ੋਅ ਤੇ ਡਰਾਮਾ ਆਦਿ 'ਚ ਹਿੱਸਾ ਲੈਂਦੇ ਸਨ। ਕਿਸ਼ੋਰ ਅਵਸਥਾ ਤੋਂ ਹੀ ਉਨ੍ਹਾਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਬੇਹਤਰੀਨ ਕਲਾਕਾਰਾਂ ਵਿੱਚ ਕੀਤੀ ਜਾਂਦੀ ਹੈ।
ਅਨੁਪਮ ਖੇਰ ਦਾ ਫਿਲਮੀ ਕਰੀਅਰ
ਸਾਲ 1982 ਵਿੱਚ, ਅਨੁਪਮ ਖੇਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਅੱਗ ਨਾਲ ਕੀਤੀ ਸੀ। ਇਸ ਤੋਂ ਬਾਅਦ ਸਾਲ 1984 'ਚ ਫਿਲਮ ਸਰਨਸ਼ ਨੇ ਅਨੁਪਮ ਖੇਰ ਨੂੰ ਬਾਲੀਵੁੱਡ ਵਿੱਚ ਨਵੀਂ ਪਛਾਣ ਦਿੱਤੀ। ਇਸ ਫਿਲਮ ਵਿੱਚ ਅਦਾਕਾਰ ਅਨੁਪਮ ਖੇਰ ਨੇ 28 ਸਾਲ ਦੀ ਉਮਰ ਵਿੱਚ ਇੱਕ 60 ਸਾਲਾ ਬਜ਼ੁਰਗ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ, ਅਨੁਪਮ ਖੇਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਬਾਲੀਵੁੱਡ 'ਚ ਇੱਕ ਸੰਪੂਰਨ ਸਥਾਨ ਹਾਸਲ ਕੀਤਾ। ਅਨੁਪਮ ਖੇਰ ਨੇ ਆਪਣੇ ਕਰੀਅਰ 'ਚ 400 ਤੋਂ ਵੱਧ ਫਿਲਮਾਂ ਅਤੇ ਨਾਟਕਾਂ 'ਚ ਕੰਮ ਕੀਤਾ ਹੈ।