ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਚੱਲ ਰਹੇ ਲੌਕਡਾਊਨ 'ਚ ਪੂਰਾ ਦੇਸ਼ ਆਪਣੇ ਘਰਾਂ ਵਿੱਚ ਕੈਦ ਹੈ। ਪਰ ਕੁਝ ਲੋਕ ਇਸ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ ਤੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਇਸੇ ਦੌਰਾਨ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਇੱਕ ਮਾਸੂਮ ਬੱਚੇ ਦਾ ਵੀਡੀਓ ਸ਼ੇਅਰ ਕੀਤਾ ਹੈ, ਜੋ ਲੌਕਡਾਊਨ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਬੱਚੇ ਦੀ ਕਾਫ਼ੀ ਤਾਰੀਫ਼ ਵੀ ਕੀਤੀ ਹੈ।
ਅਨੁਪਮ ਨੇ ਸ਼ੇਅਰ ਕੀਤੀ ਇੱਕ ਮਾਸੂਮ ਬੱਚੇ ਦੀ ਵੀਡੀਓ, ਕਿਹਾ- 'ਮੋਦੀ ਅੰਕਲ ਨੇ ਘਰ ਤੋਂ ਬਾਹਰ ਜਾਣ ਲਈ ਮਨਾ ਕੀਤਾ ਹੈ' - COVID-19
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਇੱਕ ਮਾਸੂਮ ਬੱਚੇ ਦਾ ਵੀਡੀਓ ਸ਼ੇਅਰ ਕੀਤਾ ਹੈ, ਜੋ ਲੌਕਡਾਊਨ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਬੱਚੇ ਦੀ ਕਾਫ਼ੀ ਤਾਰੀਫ਼ ਵੀ ਕੀਤੀ ਹੈ।

ਇਸ ਵੀਡੀਓ ਵਿੱਚ ਬੱਚੇ ਦੀ ਮਾਂ ਉਸ ਤੋਂ ਪੁੱਛਦੀ ਹੈ ਕਿ ਕਿ ਅਸੀਂ ਬਲੋਸਮ ਜਾ ਸਕਦੇ ਹਾਂ। ਇਸ ਦੇ ਜਵਾਬ ਵਿੱਚ ਬੱਚਾ ਕਹਿੰਦਾ ਹੈ,"ਨਹੀਂ ਮੈਂ ਤਿਆਰ ਨਹੀਂ ਹਾਂ, ਲੌਕਡਾਊਨ ਹੈ। ਮੋਦੀ ਅੰਕਲ ਨੇ ਕਿਹਾ ਹੈ ਕਿ ਘਰ ਤੋਂ ਬਾਹਰ ਨਹੀਂ ਜਾਣਾ। ਇਸ ਲਈ ਸਾਨੂੰ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ...ਉਨ੍ਹਾਂ ਕਿਹਾ ਹੈ ਕਿ ਨਹੀਂ ਜਾਣਾ। ਸਰਕਾਰ ਮੈਨੂੰ ਲੈ ਜਾਵੇਗੀ ਕਿਉਂਕਿ ਮੋਦੀ ਅੰਕਲ ਨੇ ਕਿਹਾ ਹੈ ਕਿ ਘਰ 'ਚ ਹੀ ਰਹੋ।" ਇਸ ਛੋਟੇ ਬੱਚੇ ਦੀ ਗੱਲ ਸੁਣ ਕੇ ਕਈ ਲੋਕ ਹੈਰਾਨ ਹੋ ਰਹੇ ਹਨ।
ਅਨੁਪਮ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ,"ਇੱਕ ਦੋਸਤ ਨੇ ਇਸ ਨੂੰ ਸ਼ੇਅਰ ਕੀਤਾ ਸੀ, ਜਿਸ ਨੂੰ ਮੈਂ ਜ਼ਰੂਰ ਸ਼ੇਅਰ ਕੀਤਾ ਹੈ। ਇਸ ਜੰਗ ਬੱਚੇ ਨੇ ਲੌਕਡਾਊਨ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ। ਕਿਉਂਕਿ ਮੋਦੀ ਅੰਕਲ ਨੇ ਕਿਹਾ ਸੀ।"