ਮੁੰਬਈ: ਲੌਕਡਾਊਨ ਕਾਰਨ ਬਾਲੀਵੁੱਡ ਸਿਤਾਰੇ ਵੀ ਘਰ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਇਸ ਦੇ ਨਾਲ ਹੀ ਆਪਣੇ ਫ਼ੈਨਜ਼ ਨਾਲ ਜੁੜਣ ਲਈ ਉਹ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ।
ਹਾਲ ਹੀ ਵਿੱਚ ਅਦਾਕਾਰ ਅਨੁਪਮ ਖੇਰ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇੱਕ ਕਵਿਤਾ ਪੜ੍ਹ ਰਹੇ ਹਨ। ਵੀਡੀਓ ਵਿੱਚ ਬੋਲੇ ਗਏ ਸ਼ਬਦਾਂ ਨੂੰ ਉਨ੍ਹਾਂ ਨੇ ਕੈਪਸ਼ਨ ਵਿੱਚ ਵੀ ਲ਼ਿਖਿਆ ਹੈ। ਉਨ੍ਹਾਂ ਲਿਖਿਆ ,"ਜਮੀਰ ਜ਼ਿੰਦਾ ਰੱਖ, ਕਬੀਰ ਜ਼ਿੰਦਾ ਰੱਖ...ਸੁਲਤਾਨ ਵੀ ਬਣ ਜਾਵੇਗਾ ਤੂੰ, ਦਿਲ ਵਿੱਚ ਫਕੀਰ ਜ਼ਿੰਦਾ ਰੱਖ। ਹੌਂਸਲੇ ਦੇ ਤਰਕਸ਼ ਵਿੱਚ ਕੋਸ਼ਿਸ਼ ਦਾ ਉਹ ਤੀਰ ਜ਼ਿੰਦਾ ਰੱਖ.... ਹਾਰ ਜਾ ਚਾਹੇ ਜ਼ਿੰਦਗੀ ਵਿੱਚ ਸਭ ਕੁਝ,,,ਪਰ ਫਿਰ ਤੋਂ ਜਿੱਤਣ ਦੀ ਉਹ...ਉਮੀਦ ਜ਼ਿੰਦਾ ਰੱਖ।"