ਮੁੰਬਈ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ 21 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਇਸੇ ਦਰਮਿਆਨ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਮਾਮਲੇ ਨੇ ਇਸ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ।
ਨਿਜ਼ਾਮੂਦੀਨ ਮਰਕਜ਼ ਮਾਮਲੇ 'ਤੇ ਆਈ ਨਿਰਦੇਸ਼ਕ ਅਨੁਭਵ ਸਿਨਹਾ ਦੀ ਪ੍ਰਤੀਕਿਰਿਆ - ਨਿਜ਼ਾਮੂਦੀਨ ਮਰਕਜ਼
ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਕੱਢੇ ਗਏ ਲੋਕਾਂ 'ਚੋਂ 300 ਕੋਰੋਨਾ ਵਾਇਰਸ ਤੋਂ ਪ੍ਰਭਾਵਤ ਸਨ, ਜਿਸ ਤੋਂ ਬਾਅਦ ਬਾਲੀਵੁੱਡ ਡਾਇਰੈਕਟਰ ਅਨੁਭਵ ਸਿਨਹਾ ਨੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਦਰਅਸਲ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਕੱਢੇ ਗਏ ਲੋਕਾਂ 'ਚੋਂ 300 ਕੋਰੋਨਾ ਵਾਇਰਸ ਤੋਂ ਪ੍ਰਭਾਵਤ ਸਨ, ਜਿਸ ਤੋਂ ਬਾਅਦ ਬਾਲੀਵੁੱਡ ਡਾਇਰੈਕਟਰ ਅਨੁਭਵ ਸਿਨਹਾ ਨੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਟਵੀਟ ਰਾਹੀ ਉਨ੍ਹਾਂ ਨੇ ਨਿਜ਼ਾਮੂਦੀਨ ਮਰਕਜ਼ ਵਿੱਚ ਮੌਜੂਦ ਲੋਕਾਂ ਨੂੰ ਕਾਫ਼ੀ ਕੁਝ ਸੁਣਾਇਆ ਹੈ। ਇਹ ਟਵੀਟ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਸ ਟਵੀਟ ਵਿੱਚ ਉਨ੍ਹਾਂ ਲਿਖਿਆ, "ਇਸ ਤਬਲੀਗ ਨੇ ਹਿੰਦੂਸਤਾਨ ਦੇ ਮੁਸਲਮਾਨਾਂ ਦਾ ਜਿੰਨਾ ਨੁਕਸਾਨ ਕੀਤਾ ਹੈ ਉਹ ਨਾਕਾਬਿਲੇ ਬਿਆਨ ਹੈ।" ਇਸ ਦੇ ਨਾਲ ਅਨੁਭਵ ਦਾ ਇਹ ਟਵੀਟ ਖ਼ੁਬ ਵਾਇਰਲ ਹੋ ਰਿਹਾ ਹੈ ਤੇ ਲੋਕ ਵੀ ਕਾਫ਼ੀ ਕਮੈਂਟ ਕਰ ਰਹੇ ਹਨ।