ਮੁੰਬਈ: ਗਾਇਕ-ਸੰਗੀਤਕਾਰ ਅਨੂ ਮਲਿਕ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਲਈ ਇੱਕ ਨਵਾਂ ਟ੍ਰੈਕ ਲੈ ਕੇ ਆਏ ਹਨ। ਇਸ ਗਾਣੇ ਦਾ ਟਾਈਟਲ ਹੈ,'ਹੈਪੀ ਹੈਪੀ ਰਹਿਣੇ ਕਾ ਪਲੀਜ਼ ਡਾਂਟ ਵਰੀ'।
ਇਸ ਵਾਰੇ ਵਿੱਚ ਅਨੂ ਨੇ ਕਿਹਾ,"ਮੈਂ ਇਸ ਗਾਣੇ ਨੂੰ ਸਿਰਫ਼ ਇਸ ਲਈ ਲੈ ਕੇ ਆਇਆ ਹਾਂ, ਤਾਂਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਹੋਏ ਲੌਕਡਾਊਨ ਵਿੱਚ ਆਪਣੇ ਘਰਾਂ ਵਿੱਚ ਰਹਿ ਰਹੇ ਲੋਕਾਂ ਦਾ ਮਨੋਰੰਜਨ ਹੋ ਸਕੇ। ਮੈਂ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੁੰਦਾ ਹਾਂ ਤੇ ਉਨ੍ਹਾਂ ਨੂੰ ਇਹ ਦੱਸਣ ਚਾਹੁੰਦਾ ਹਾਂ ਕਿ ਹਾਰ ਨਾ ਮੰਨੋ ਤੇ ਲੜਦੇ ਰਹੋ।"