ਮੁੰਬਈ: ਮਿਊਜ਼ਿਕ ਕੰਪੋਜ਼ਰ ਅਨੂ ਮਲਿਕ ਇੱਕ ਵਾਰ ਫ਼ੇਰ ਰਿਐਲੇਟੀ ਸ਼ੋਅ ਇੰਡੀਅਨ ਆਈਡਲ ਤੋਂ ਬਾਹਰ ਹੋ ਗਏ ਹਨ। ਮਲਿਕ ਨੇ ਉਨ੍ਹਾਂ 'ਤੇ ਲੱਗੇ ਸੋਸ਼ਣ ਦੇ ਦੋਸ਼ਾਂ ਦੇ ਚੱਲਦੇ ਸ਼ੋਅ ਨੂੰ ਛੱਡ ਦਿੱਤਾ ਹੈ। ਚੈਨਲ ਨੇ ਇੱਕ ਮੀਡੀਆ ਏਜੰਸੀ ਦੇ ਨਾਲ ਗੱਲਬਾਤ ਕਰਦੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਨੂ ਮਲਿਕ ਦੀ ਥਾਂ ਹੁਣ ਕਿਹੜਾ ਜੱਜ ਹੋਵੇਗਾ ਇਸ ਦੀ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕਿਉਂ ਕਿਹਾ ਸ਼ੋਅ ਨੂੰ ਅਲਵੀਦਾ?
ਵੀਰਵਾਰ ਨੂੰ ਗਾਇਕਾ ਸੋਨਾ ਮੋਹਪਾਤਰਾ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਓਪਨ ਲੈਟਰ ਲਿੱਖ ਇਸ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਰਾਸ਼ਟਰੀ ਮਹਿਲਾ ਕਮੀਸ਼ਨ ਨੇ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਅਤੇ ਸੋਨੀ ਟੀਵੀ ਤੋਂ ਪੂਰੇ ਮਾਮਲੇ ਦੀ ਸਫ਼ਾਈ ਮੰਗੀ। ਨੋਟਿਸ ਸੋਨੀ ਐਂਟਰਟੇਨਮੇਂਟ ਟੇਲੀਵੀਜ਼ਨ ਦੇ ਪ੍ਰੇਜ਼ੀਡੇਂਟ ਰੋਹਿਤ ਗੁਪਤਾ ਨੂੰ ਭੇਜ ਦਿੱਤਾ ਗਿਆ ਸੀ।