ਮੁੰਬਈ: ਅਦਾਕਾਰਾ ਅੰਤਰਾ ਬੈਨਰਜੀ ਮਸ਼ਹੂਰ ਵੈੱਬ ਸੀਰੀਜ਼ ਰਾਗਨੀ ਐਮ.ਐਮ.ਐਸ ਸੀਜ਼ਨ 2 ਦੇ ਲਈ ਕਾਫ਼ੀ ਉਤਸ਼ਾਹਿਤ ਹੈ। ਇਸ 'ਤੇ ਅੰਤਰਾ ਦਾ ਕਹਿਣਾ ਹੈ ਕਿ, ਇਸ ਵੈੱਬ ਸੀਰੀਜ਼ ਰਾਹੀ ਉਹ ਦਰਸ਼ਕਾਂ ਨੂੰ ਆਪਣਾ ਵੱਖਰਾ ਅੰਦਾਜ਼ ਦਿਖਾਵੇਗੀ।
ਹੋਰ ਪੜ੍ਹੋ: ਭਾਰਤ ਪੁੱਜੇ ਸਵੀਡਨ ਦੇ ਰਾਜਾ-ਰਾਣੀ, ਦੁਵੱਲੇ ਸੰਬੰਧਾਂ 'ਤੇ ਹੋ ਸਕਦੀ ਹੈ ਚਰਚਾ
ਨਾਲ ਹੀ ਉਨ੍ਹਾਂ ਨੇ ਦੱਸਿਆ ਕਿ, ਇਸ ਵੈੱਬ ਸੀਰੀਜ਼ ਦੇ ਵਿੱਚ ਉਨ੍ਹਾਂ ਦਾ ਇੱਕ ਵੱਖਰਾ ਕਿਰਦਾਰ ਹੋਵੇਗਾ ਜਿਸ ਨੂੰ ਹਾਲੇ ਤੱਕ ਕਿਸੇ ਨੇ ਨਹੀਂ ਦੇਖਿਆ ਹੋਵੇਗਾ। ਇਹ ਕਿਰਦਾਰ ਬਾਕੀ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾ ਨਾਲੋਂ ਕਿਧਰੇ ਹੀ ਅੱਲਗ ਹੋਵੇਗਾ। ਦੱਸ ਦੇਈਏ ਕਿ ਇਹ ਵੈੱਬ ਸੀਰੀਜ਼ Zee5 ਅਤੇ ALTBalaji ਦੀ ਤੀਜੀ ਇੰਸਟਾਲਮੈਂਟ ਹੋਵੇਗੀ ਹੈ।
ਹੋਰ ਪੜ੍ਹੋ: ਰਾਣੀ ਮੁਖ਼ਰਜੀ ਬਣੇਗੀ ਹੁਣ ਅਸਲ ਨਿਊਜ਼ ਐਂਕਰ, ਇਹ ਹੈ ਵਜ੍ਹਾ
ਇਸ ਵੈੱਬ ਸੀਰੀਜ਼ ਵਿੱਚ ਆਰਤੀ ਖੇਤਰਾਪਾਲ, ਰਿਸ਼ੀਕਾ ਨਗ, ਅਧਿਆ ਗੁਪਤਾ, ਵਿਕਰਮ ਸਿੰਘ ਰਾਜਪੂਤ ਦੇ ਨਾਲ ਦੀਵਿਆ ਅੱਗਰਵਾਲ ਤੇ ਵਰੁਣ ਸੂਦ ਵੀ ਨਜ਼ਰ ਆਉਂਣਗੇ। ਇਸ ਸੀਜ਼ੀਨ ਵਿੱਚ ਕਾਫ਼ੀ ਦਿਲਚਸਪ ਮੌੜ ਦੇਖਣ ਨੂੰ ਮਿਲਣਗੇ, ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਵੀ ਆਉਣਗੇ।