ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਬਾਲੀਵੁੱਡ ਇੰਡਸਟਰੀ ਉੱਤੇ ਕਾਫ਼ੀ ਪ੍ਰਭਾਵ ਪਿਆ ਹੈ। ਪੂਰੀ ਇੰਡਸਟਰੀ ਠੱਪ ਹੋ ਕੇ ਰਹਿ ਗਈ ਹੈ। ਇਸ ਮਹਾਮਾਰੀ ਦੇ ਫ਼ੈਲਣ ਤੋਂ ਬਾਅਦ ਦੇਸ਼ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਇਸ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।
ਜਿਸ ਤੋਂ ਬਾਅਦ ਫ਼ਿਲਮਾਂ ਦੀ ਸ਼ੂਟਿੰਗ ਦੇ ਨਾਲ ਨਾਲ ਫ਼ਿਲਮਾਂ ਦੀ ਰਿਲੀਜ਼ਗ ਵੀ ਟੱਲ ਗਈ ਹੈ। ਇਸੇ ਦੌਰਾਨ ਹੀ ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਇਰਫ਼ਾਨ ਖ਼ਾਨ ਦੀ ਫ਼ਿਲਮ 'ਅੰਗਰੇਜ਼ੀ ਮੀਡੀਅਮ' ਉੱਤੇ ਪਿਆ ਹੈ।
ਫ਼ਿਲਮ 'ਅੰਗਰੇਜ਼ੀ ਮੀਡੀਅਮ' ਦਾ ਇਰਫ਼ਾਨ ਖ਼ਾਨ ਦੇ ਫੈਂਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਕਿਉਂਕਿ ਲੰਬੇ ਸਮੇਂ ਬਾਅਦ ਇਰਫ਼ਾਨ ਵੱਡੇ ਪਰਦੇ 'ਤੇ ਫ਼ਿਲਮ ਲੈ ਕੇ ਆ ਰਹੇ ਸਨ।