ਮੁੰਬਈ: ਸ੍ਰੀਰਾਮ ਰਾਘਵਨ ਦੀ ਨੈਸ਼ਨਲ ਅਵਾਰਡ ਵਿਨਿੰਗ ਫ਼ਿਲਮ 'ਅੰਧਾਧੁਨ' ਨੇ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕਾਦਮੀ ਅਵਾਰਡਸ 'ਚ ਕਈ ਅਵਾਰਡਸ 'ਚ ਨੋਮੀਨੇਸ਼ਨ ਹਾਸਿਲ ਕੀਤੀ ਹੈ। ਇਸ ਸੂਚੀ 'ਚ ਬੇਸਟ ਫ਼ਿਲਮ ਅਤੇ ਨਿਰਦੇਸ਼ਕ ਦਾ ਨਾਂਅ ਸ਼ਾਮਿਲ ਹੈ।
ਆਈਫ਼ਾ 'ਚ ਫ਼ਿਲਮ ਅੰਧਾਧੁਨ ਦੀ ਬੱਲੇ ਬੱਲੇ
ਬਾਕਸ ਆਫ਼ਿਸ 'ਤੇ ਕਮਾਲ ਦਿਖਾਉਣ ਤੋਂ ਬਾਅਦ ਨੈਸ਼ਨਲ ਅਵਾਰਡ ਹਾਸਿਲ ਕਰਨ ਤੋਂ ਬਾਅਦ ਫ਼ਿਲਮ ਅੰਧਾਧੁਨ ਨੇ ਆਈਫ਼ਾ ਅਵਾਰਡਸ 2019 ਦੇ 11 ਨੋਮੀਨੇਸ਼ਨ ਕੈਟੇਗਰੀ 'ਚ ਆਪਣੀ ਥਾਂ ਬਣਾ ਲਈ ਹੈ।
ਫ਼ੋਟੋ
ਆਈਫ਼ਾ ਨੇ ਬੁੱਧਵਾਰ ਨੂੰ ਆਪਣੇ 20 ਵੇਂ ਐਡੀਸ਼ਨ ਲਈ 11 ਪੋਪੂਲਰ ਕੈਟੇਗਰੀ 'ਚ ਨੋਮੀਨੇਸ਼ਨ ਅਨਾਊਂਸ ਕੀਤੇ ਹਨ। ਅਵਾਰਡ ਸ਼ੋਅ ਪਹਿਲੀ ਵਾਰ ਇੰਡੀਆ 'ਚ ਹੋਸਟ ਕੀਤਾ ਜਾ ਰਿਹਾ ਹੈ।
ਸ਼ੋਅ ਦੇ ਨੋਮੀਨੇਸ਼ਨ ਇਸ ਪ੍ਰਕਾਰ ਹਨ
- ਬੇਸਟ ਫ਼ਿਲਮ: ਅੰਧਾਧੁਨ, ਬਧਾਈ ਹੋ, ਪਦਮਾਵਤ, ਰਾਜੀ, ਸੰਜੂ
- ਬੇਸਟ ਨਿਰਦੇਸ਼ਕ :ਸ੍ਰੀਰਾਮ ਰਾਘਵਨ (ਅੰਧਾਧੁਨ) , ਅਮਿਤ ਰਵਿੰਦਰਨਾਥ ਸ਼ਰਮਾ (ਬਧਾਈ ਹੋ), ਸੰਜੇ ਲੀਲਾ ਭੰਸਾਲੀ (ਪਦਮਾਵਤ), ਮੇਘਨਾ ਗੁਲਜ਼ਾਰ (ਰਾਜੀ), ਰਾਜਕੁਮਾਰ ਹਿਰਾਨੀ (ਸੰਜੂ)
- ਪ੍ਰਫ਼ੋਮੇਂਸ ਇਨ ਲੀਡਿੰਗ ਰੋਲ -ਫ਼ੀਮੇਲ : ਆਲਿਆ ਭੱਟ(ਰਾਜੀ), ਦੀਪੀਕਾ ਪਾਦੂਕੋਣ (ਪਦਮਾਵਤ), ਨੀਨਾ ਗੁਪਤਾ (ਬਧਾਈ ਹੋ) , ਰਾਣੀ ਮੁਖਰਜ਼ੀ (ਹਿਚਕੀ), ਤੱਬੂ(ਅੰਧਾਧੁਨ)
- ਪ੍ਰਫ਼ੋਮੇਂਸ ਇਨ ਲੀਡਿੰਗ ਰੋਲ-ਮੇਲ: ਆਯੂਸ਼ਮਾਨ ਖੁਰਾਣਾ(ਅੰਧਾਧੁਨ), ਰਾਜਕੁਮਾਰ ਰਾਵ (ਸਤ੍ਰੀ), ਰਣਬੀਰ ਕਪੂਰ (ਸੰਜੂ), ਰਣਵੀਰ ਸਿੰਘ (ਪਦਮਾਵਤ), ਵਿੱਕੀ ਕੌਸ਼ਲ (ਰਾਜੀ)
- ਪ੍ਰਫ਼ੋਮੇਂਸ ਇਨ ਸਪੋਰਟਿੰਗ ਰੋਲ- ਫ਼ੀਮੇਲ :ਅਦਿਤਿਯ ਰਾਓ ਹੈਦਰੀ (ਪਦਮਾਵਤ), ਨੀਨਾ ਗੁਪਤਾ(ਮੁਲਕ) ਰਾਧੀਕਾ ਆਪਟੇ (ਅੰਧਾਧੁਨ), ਸੁਰੇਖਾ ਸਿਕਰੀ (ਬਧਾਈ ਹੋ), ਸਵਰਾ ਭਾਸਕਰ (ਵੀਰੇ ਦੀ ਵੈਡਿੰਗ)