ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਅੱਜ ਆਪਣਾ 20ਵਾਂ ਜਨਮਦਿਨ ਮਨਾ ਰਹੀ ਹੈ। ਲੌਕਡਾਊਨ ਕਾਰਨ ਉਨ੍ਹਾਂ ਦੇ ਸਾਰੇ ਦੋਸਤਾਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਇਸ ਖ਼ਾਸ ਮੌਕੇ 'ਤੇ ਸੁਹਾਨਾ ਦੀ ਬੈਸਟ ਫ੍ਰੈਂਡ ਅਨੰਨਿਆ ਪਾਂਡੇ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਅਨੰਨਿਆ ਨੇ ਸੋਸ਼ਲ ਮੀਡੀਆ 'ਤੇ ਇੱਕ ਪਿਆਰੀ ਤਸਵੀਰ ਨੂੰ ਸ਼ੇਅਰ ਕਰਦਿਆਂ ਸੁਹਾਨਾ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਸੁਹਾਨਾ ਦੇ ਜਨਮਦਿਨ 'ਤੇ ਅਦਾਕਾਰਾ ਅਨੰਨਿਆ ਪਾਂਡੇ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਸੁਹਾਨਾ ਤੇ ਅਨੰਨਿਆ ਦੋਵੇਂ ਨਜ਼ਰ ਆ ਰਹੀਆਂ ਹਨ। ਤਸਵੀਰ ਵਿੱਚ ਦੋਵੇਂ ਸਮੁੰਦਰ ਕਿਨਾਰੇ ਖੜ੍ਹੀਆਂ ਨਜ਼ਰ ਆ ਰਹੀਆਂ ਹਨ।
ਤਸਵੀਰ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ,"ਦੋ ਚੀਜ਼ਾਂ, ਜਿਸ ਨੂੰ ਮੈਂ ਸਭ ਤੋਂ ਜ਼ਿਆਦਾ ਮਿਸ ਕਰ ਰਹੀ ਹਾਂ....ਬਾਹਰ ਨਿਕਲਣਾ ਤੇ ਸੁਹਾਨਾ ਖ਼ਾਨ!!! ਹੈਪੀ 20th ਬਰਥ ਡੇਅ ਸੂ..... ਤੂੰ ਹਮੇਸ਼ਾ ਮੇਰੀ ਛੋਟੀ ਬੱਚੀ ਰਹੇਗੀ।"
ਇਸ ਦੇ ਨਾਲ ਹੀ ਸੁਹਾਨਾ ਨੇ ਅਨੰਨਿਆ ਨੂੰ ਜਵਾਬ ਦਿੰਦੇ ਹੋਏ ਲਿਖਿਆ, "ਤੁਹਾਨੂੰ ਫ਼ੋਟੋ ਮਿਲ ਗਈ....ਧੰਨਵਾਦ...ਆਈ ਲਵ ਯੂ... ਮਿਸ ਯੂ।"