ਪੰਜਾਬ

punjab

ETV Bharat / sitara

ਬਿਗ ਬੌਸ ਦੀ ਫ਼ੈਨ ਹੈ ਅਨਨਿਆ ਪਾਂਡੇ - Ananya Panday at big boss 13

ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਆਪਣੀ ਆਉਣ ਵਾਲੀ ਫ਼ਿਲਮ 'ਪਤੀ ਪਤਨੀ ਔਰ ਵੋਹ' ਦੇ ਪ੍ਰਮੋਸ਼ਨ ਲਈ 'ਬਿੱਗ ਬੌਸ 13' ਦੇ ਸੈੱਟ 'ਤੇ ਪਹੁੰਚੀ ਅਤੇ ਸੁਪਰਸਟਾਰ ਸਲਮਾਨ ਖ਼ਾਨ ਨਾਲ ਮੁਲਾਕਾਤ ਕੀਤੀ।

Ananya Panday upcoming movie, salman khan updates
ਫ਼ੋਟੋ

By

Published : Dec 1, 2019, 2:18 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਸੁਪਰਹਿੱਟ ਰਿਐਲਿਟੀ ਟੀਵੀ ਸ਼ੋਅ 'ਬਿਗ ਬੌਸ 13' ਦੇ ਸੈੱਟ 'ਤੇ ਪੁੱਜੀ। ਸੈੱਟ 'ਤੇ ਪਹੁੰਚ ਕੇ ਜਦੋਂ ਉਸ ਨੇ ਸਲਮਾਨ ਨਾਲ ਮੁਲਾਕਾਤ ਕੀਤੀ ਤਾਂ ਉਸ ਦੀ ਖੁਸ਼ੀ ਵੇਖਣ ਲਾਇਕ ਸੀ। ਸ਼ੋਅ 'ਚ ਅਨਨਿਆ ਪਾਂਡੇ ਆਪਣੀ ਆਉਣ ਵਾਲੀ ਫਿਲਮ' ਪਤੀ ਪਤਨੀ ਔਰ ਵੋਹ 'ਦੇ ਪ੍ਰਮੋਸ਼ਨ ਲਈ ਪਹੁੰਚੀ ਸੀ।

ਇਸ ਮੌਕੇ ਅਦਾਕਾਰਾ ਨੇ ਕਿਹਾ,"ਉਹ ਬਿਗ ਬੌਸ ਦੀ ਵੱਡੀ ਫ਼ੈਨ ਹੈ ਤੇ ਉਹ ਇਸ ਸ਼ੋਅ ਨੂੰ ਸ਼ੁਰੂ ਤੋਂ ਦੇਖ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਇਹ ਉਹ ਸ਼ੋਅ ਹੈ ਜਿਸ ਨੇ ਉਸਨੂੰ ਅਤੇ ਉਸਦੀ ਮੰਮੀ ਨੂੰ ਕਰੀਬ ਲਿਆਇਆ ਹੈ। "

ਅਨਨਿਆ ਪਾਂਡੇ ਨੇ ਇਹ ਵੀ ਕਿਹਾ ਕਿ ਉਸ ਦੀ ਮਾਤਾ ਜੀ ਨੇ ਉਸ ਦੇ 17 ਵੇਂ ਜਨਮਦਿਨ 'ਤੇ ਬਿਗ ਬੌਸ ਥੀਮ ਦੀ ਘੜੀ ਦਿੱਤੀ ਸੀ ਕਿਉਂਕਿ ਉਹ ਸ਼ੋਅ ਲਈ ਬਹੁਤ ਜ਼ਿਆਦਾ ਪਾਗਲ ਹੈ। ਅਦਾਕਾਰਾ ਨੇ ਇਹ ਵੀ ਕਿਹਾ ਕਿ ਜਦੋਂ ਉਹ ਪਤੀ ਪਤਨੀ ਔਰ ਵੋਹ ਦੇ ਪ੍ਰਮੋਸ਼ਨ ਲਈ ਬਿਗ ਬੌਸ 13 ਦੇ ਸੈਟ 'ਤੇ ਗਈ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਸ ਨੇ ਕਿਹਾ ਕਿ ਸਲਮਾਨ ਨਾਲ ਮੁਲਾਕਾਤ ਕਰ ਕੇ ਉਸ ਨੂੰ ਬਹੁਤ ਖੁਸ਼ੀ ਹੋਈ।

ਫਿਲਮ 'ਸਟੂਡੈਂਟ ਆਫ਼ ਦਿ ਈਅਰ 2' ਤੋਂ ਡੈਬਿਯੂ ਕਰਨ ਵਾਲੀ ਅਨਨਿਆ ਪਾਂਡੇ ਦੀ ਇਹ ਦੂਜੀ ਫ਼ਿਲਮ ਹੈ। ਇਸ ਫ਼ਿਲਮ 'ਚ ਕਾਰਤਿਕ ਆਰੀਅਨ, ਭੂਮੀ ਪੇਡਨੇਕਰ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ।

ABOUT THE AUTHOR

...view details