ਪੰਜਾਬ

punjab

ETV Bharat / sitara

'ਪਤੀ, ਪਤਨੀ ਔਰ ਵੋ' ਦੇ ਸੈੱਟ 'ਤੇ ਮਨਾਇਆ ਅੰਨਨਿਆਂ ਦਾ ਜਨਮਦਿਨ - bollywood latest news

ਕਾਰਤਿਕ ਆਰੀਅਨ ਨੇ ਆਪਣੀ ਸਹਿ- ਅਦਾਕਾਰਾ ਅੰਨਨਿਆਂ ਪਾਂਡੇ ਦਾ 21ਵਾਂ ਜਨਮਦਿਨ ਪਤੀ, ਪਤਨੀ ਔਰ ਵੋ ਦੇ ਸੈੱਟ 'ਤੇ ਮਨਾਇਆ।

ਫ਼ੋਟੋ

By

Published : Oct 30, 2019, 9:08 AM IST

Updated : Oct 30, 2019, 9:37 AM IST

ਮੁੰਬਈ: ਚਿੰਤੁ ਤਿਆਗੀ ਉਰਫ਼ ਕਾਰਤਿਕ ਆਰੀਅਨ ਨੇ ਆਪਣੀ ਸਹਿ ਅਦਾਕਾਰ ਆੰਨਨਿਆਂ ਪਾਂਡੇ ਦਾ 21ਵਾਂ ਜਨਮਦਿਨ ਫ਼ਿਲਮ ਪਤੀ, ਪਤਨੀ ਔਰ ਵੋ' ਦੇ ਸੈੱਟ 'ਤੇ ਮਨਾਇਆ। ਉਨ੍ਹਾਂ ਨੇ ਫ਼ਿਲਮ ਦੇ ਕੁਝ ਮੈਂਬਰਾਂ ਨਾਲ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ, ਜਿਸ ਵਿੱਚ ਸਹਿ-ਅਦਾਕਾਰ ਭੂਮੀ ਪੇਡਨੇਕਰ, ਕਾਰਤਿਕ ਵੀ ਸ਼ਾਮਲ ਹਨ। ਇਸ ਸਟੋਰੀ ਵਿੱਚ 'ਸਟੂਡੈਂਟ ਆਫ਼ ਦਿ ਈਅਰ 2' ਦੀ ਅਦਾਕਾਰਾ ਕੇਕ ਕੱਟਣ ਦੀ ਸ਼ੁਰੂਆਤ ਕਰਦੀ ਹੈ। ਹਾਲਾਂਕਿ, ਅੰਨਨਿਆਂ ਨੇ ਆਪਣੀ ਬੜੇ ਹੀ ਜੋਸ਼ ਨਾਲ ਕਿਹਾ, 'ਇਹ ਮੇਰਾ ਜਨਮਦਿਨ ਹੈ।'

ਹੋਰ ਪੜ੍ਹੋ: ਸੋਸ਼ਲ ਮੀਡੀਆ 'ਤੇ ਬਣਦੇ ਵਿਦਵਾਨਾਂ ਨੂੰ ਸਿੱਧੂ ਮੂਸੇਵਾਲੇ ਦਾ ਖ਼ਾਸ ਸੁਨੇਹਾ

ਇਸ ਫ਼ਿਲਮ ਵਿੱਚ ਪਹਿਲੀ ਵਾਰ ਇਕੱਠੇ ਇਨ੍ਹਾਂ ਦੀ ਤਿਕੜੀ ਸਕ੍ਰੀਨ ਸਪੇਸ ਸ਼ੇਅਰ ਕਰੇਗੀ। ਇਸ ਫ਼ਿਲਮ ਵਿੱਚ ਭੂਮੀ ਕਾਰਤਿਕ ਦੀ ਆਨ-ਸਕ੍ਰੀਨ ਪਤਨੀ ਦੀ ਭੂਮਿਕਾ ਨਿਭਾ ਰਹੀ ਹੈ ਤੇ ਅੰਨਨਿਆਂ ਦੂਜੀ ਔਰਤ ਦਾ ਕਿਰਦਾਰ ਕਰਦੀ ਦਿਖਾਈ ਦੇਣਗੇ।

ਹੋਰ ਪੜ੍ਹੋ: ਕਾਰਡਿਫ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 'ਚ ਨਵਾਜ਼ੂਦੀਨ ਸਿੱਦੀਕੀ ਨੇ ਜਿੱਤਿਆ ਅਹਿਮ ਪੁਰਸਕਾਰ

ਮੁਦੱਸਰ ਅਜ਼ੀਜ਼ ਵੱਲੋਂ ਨਿਰਦੇਸ਼ਤ ਇਹ ਫ਼ਿਲਮ 1978 ਵਿੱਚ ਇਸੇ ਨਾਂਅ ਦੇ ਨਾਟਕ ਦਾ ਰੂਪਾਂਤਰਣ ਹੈ, ਜਿਸ ਵਿੱਚ ਸੰਜੀਵ ਕੁਮਾਰ, ਵਿਦਿਆ ਸਿਨਹਾ ਅਤੇ ਰਣਜੀਤ ਕੌਰ ਮੁੱਖ ਭੂਮਿਕਾਵਾਂ ਵਿੱਚ ਸਨ। ਇਹ ਕਹਾਣੀ ਇੱਕ ਵਿਆਹੁਤਾ ਜੋੜੀ ਰਾਂਜਿਥ (ਸੰਜੀਵ) ਅਤੇ ਸ਼ਾਰਦਾ (ਵਿਦਿਆ) ਦੇ ਦੁਆਲੇ ਘੁੰਮਦੀ ਹੈ। ਆਉਣ ਵਾਲਾ ਇਹ ਰੀਮੇਕ 6 ਦਸੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗਾ।

Last Updated : Oct 30, 2019, 9:37 AM IST

ABOUT THE AUTHOR

...view details