ਪੰਜਾਬ

punjab

ETV Bharat / sitara

ਅੰਮ੍ਰਿਤਾ ਅਰੋੜਾ ਦੇ ਸਹੁਰੇ ਨੂੰ ਹੋਇਆ ਕੋਰੋਨਾ, ਬਿਲਡਿੰਗ ਕੀਤੀ ਸੀਲ - ਅੰਮ੍ਰਿਤਾ ਅਰੋੜਾ

ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਅਰੋੜਾ ਦੇ ਸਹੁਰੇ ਵਿੱਚ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅੰਮ੍ਰਿਤਾ ਦਾ ਸਹੁਰਾ ਵੀ ਉਸੇ ਬਿਲਡਿੰਗ ਵਿੱਚ ਰਹਿੰਦਾ ਹੈ, ਜਿੱਥੇ ਮਲਾਇਕਾ ਰਹਿੰਦੀ ਹੈ।

amrita aroras father in law tested covid 19 positive
ਅੰਮ੍ਰਿਤਾ ਅਰੋੜਾ ਦੇ ਸਹੁਰੇ ਨੂੰ ਹੋਇਆ ਕੋਰੋਨਾ, ਬਿਲਡਿੰਗ ਕੀਤੀ ਸੀਲ

By

Published : Jun 12, 2020, 5:12 PM IST

ਮੁੰਬਈ: ਪਿਛਲੇ ਦਿਨੀਂ ਹੀ ਖ਼ਬਰਾ ਆਈਆਂ ਸਨ, ਕਿ ਮਲਾਇਕਾ ਅਰੋੜਾ ਦੀ ਇਮਾਰਤ ਨੂੰ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ। ਹੁਣ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਉਸ ਬਿਲਡਿੰਗ ਵਿੱਚ ਕੋਈ ਹੋਰ ਨਹੀਂ ਸਗੋਂ ਮਲਾਇਕਾ ਦੀ ਭੈਣ ਅੰਮ੍ਰਿਤਾ ਅਰੋੜਾ ਦੇ ਸਹੁਰੇ ਵਿੱਚ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ।

ਹੋਰ ਪੜ੍ਹੋ: ਦਰਿਆਦਿਲ ਸੋਨੂੰ ਸੂਦ ਨੇ ਪਤਨੀ ਦੇ ਅੰਤਮ ਸੰਸਕਾਰ ਲਈ ਪਤੀ ਨੂੰ ਪੰਹੁਚਿਆ ਘਰ

ਅੰਮ੍ਰਿਤਾ ਮੁਤਾਬਕ ਉਨ੍ਹਾਂ ਦਾ ਸਹੁਰਾ ਹੁਣ ਇਸ ਵਾਇਰਸ ਤੋਂ ਠੀਕ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਅੰਮ੍ਰਿਤਾ ਦੇ ਸਹੁਰੇ ਨੂੰ ਕੋਰੋਨਾ ਇੱਕ ਨਰਸ ਦੇ ਸਪੰਰਕ ਵਿੱਚ ਆਉਣ ਨਾਲ ਹੋਇਆ ਸੀ। ਉਨ੍ਹਾਂ ਦਾ ਸਹੁਰਾ ਵੀ ਉਸੇ ਬਿਲਡਿੰਗ ਵਿੱਚ ਰਹਿੰਦਾ ਹੈ, ਜਿੱਥੇ ਮਲਾਇਕਾ ਰਹਿੰਦੀ ਹੈ। ਬਿਲਡਿੰਗ ਨੂੰ ਬੀਐਮਸੀ ਨੇ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੰਮ੍ਰਿਤਾ ਨੇ ਆਪਣੇ ਸਹੁਰੇ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਉਣ 'ਤੇ ਖ਼ੁਲਾਸਾ ਕੀਤਾ ਕਿ ਉਹ ਹੁਣ ਠੀਕ ਹੋ ਗਏ ਹਨ।

ABOUT THE AUTHOR

...view details