ਮੁੰਬਈ : 22 ਜੂਨ ਨੂੰ ਅਮਰੀਸ਼ ਪੁਰੀ ਦੀ ਸ਼ਨਿਵਾਰ ਨੂੰ 87 ਵੀਂ ਜੇਯੰਤੀ ਹੈ। ਗੂਗਲ ਨੇ ਡੂਡਲ ਬਣਾਕੇ ਅਮਰੀਸ਼ ਪੁਰੀ ਨੂੰ 87 ਵੇਂ ਜਨਮ ਦਿਨ 'ਤੇ ਯਾਦ ਕੀਤਾ ਹੈ। ਬਾਲੀਵੁੱਡ ਅਦਾਕਾਰ ਅਮਰੀਸ਼ ਪੁਰੀ ਦਾ ਜਨਮ 22 ਜੂਨ ,1932 ਨੂੰ ਪੰਜਾਬ ਦੇ ਨਵਾਂਸ਼ਹਿਰ ਵਿੱਚ ਹੋਇਆ ਸੀ। ਅਮਰੀਸ਼ ਪੁਰੀ 4 ਭਾਈ ਭੈਣ ਸਨ। ਵੱਡੇ ਭਰਾ ਮਦਨ ਪੁਰੀ ਅਤੇ ਚਮਨ ਪੁਰੀ ਦੋਵੇਂ ਫ਼ਿਲਮੀ ਅਦਾਕਾਰ ਸਨ।
ਆਪਣੇ ਪਹਿਲੇ ਸ੍ਰਕੀਨ ਟੈੱਸਟ 'ਚ ਫ਼ੇਲ੍ਹ ਹੋਏ ਸਨ ਅਮਰੀਸ਼ ਪੁਰੀ, ਇੰਝ ਬਣੇ ਸੁਪਰਸਟਾਰ
ਬਾਲੀਵੁੱਡ ਦੇ ਉੱਘੇ ਅਦਾਕਾਰ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ। ਉਹ ਇਕ ਅਜਿਹੇ ਅਦਾਕਾਰ ਸਨ ਜਿੰਨਾਂ ਨੇ 400 ਤੋਂ ਵਧ ਫ਼ਿਲਮਾਂ ਕੀਤੀਆਂ ਸਨ। ਆਪਣੇ ਪਹਿਲੇ ਸ੍ਰਕੀਨ ਟੇਸਟ 'ਚ ਉਹ ਫ਼ੇਲ ਹੋਏ ਸਨ।
ਅਮਰੀਸ਼ ਪੁਰੀ ਨੇ ਆਪਣੇ ਫ਼ਿਲਮੀ ਕਰੀਅਰ 'ਚ ਬਹੁਤ ਮਿਹਨਤ ਕੀਤੀ ਉਨ੍ਹਾਂ ਨੂੰ ਫੇਮੇਸ ਮਿਸਟਰ ਇੰਡੀਆ ਦੇ ਮੋਗੇਮਬੋਂ ਨੇ ਬਣਾਇਆ। ਉਨ੍ਹਾਂ ਦੇ ਡਾਇਲੋਗ 'ਜਾ ਸਿਮਰਨ ਜਾ' ਤਾਂ ਅਜਿਹਾ ਆਈਕੋਨਿਕ ਡਾਇਲੋਗ ਬਣਿਆ ਹੈ ਜੋ ਅੱਜ ਵੀ ਸਭ ਦੀ ਜ਼ੁਬਾਨ 'ਤੇ ਹੈ।
ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਅਮਰੀਸ਼ ਪੁਰੀ ਅਦਾਕਾਰ ਕੇ.ਐਲ ਸਹਿਗਲ ਦੇ ਕਜ਼ਨ ਸਨ। ਉਹ ਆਪਣੇ ਪਹਿਲੇ ਸ੍ਰਕੀਨ ਟੇਸਟ 'ਚ ਫ਼ੇਲ ਹੋ ਗਏ ਸਨ ਅਤੇ ਉਨ੍ਹਾਂ ਨੇ ਫ਼ੇਰ ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਲੇਬਰ ਅਤੇ ਰੁਜ਼ਗਾਰ ਮੰਤਰਾਲੇ 'ਚ ਨੌਕਰੀ ਕੀਤੀ। ਨੌਕਰੀ ਦੇ ਨਾਲ-ਨਾਲ ਉਹ ਪ੍ਰਿਥਵੀ ਥਿਐਟਰ 'ਚ ਨਾਟਕ ਕਰਦੇ ਸਨ। ਉਹ ਬਹੁਤ ਘੱਟ ਸਮੇਂ 'ਚ ਰੰਗਮੰਚ ਦੀ ਦੁਨੀਆ ਦੇ ਦਿਗਜ਼ ਨਾਮ ਬਣ ਗਏ ਅਤੇ ਉਨ੍ਹਾਂ ਨੂੰ 1979 'ਚ ਸੰਗੀਤ ਨਾਟਕ ਅਕਾਦਮੀ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ।
ਰੰਗਮੰਚ ਦੀ ਇਸ ਦੁਨੀਆ ਨੇ ਉਨ੍ਹਾਂ ਦੇ ਦਿਨ ਬਦਲ ਦਿੱਤੇ। ਪਹਿਲਾਂ ਉਹ ਟੀਵੀਂ ਦੀ ਦੁਨੀਆ ਅਤੇ ਫ਼ਿਰ ਸਿਨੇਮਾ ਜਗਤ ਦੇ ਵਿੱਚ ਆਪਣਾ ਨਾਂਅ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ। ਅਮਰੀਸ਼ ਪੁਰੀ ਨੇ ਲਗਭਗ 400 ਫ਼ਿਲਮਾਂ ਦੇ ਵਿੱਚ ਕੰਮ ਕੀਤਾ।
ਬਾਲੀਵੁੱਡ ਤੋਂ ਇਲਾਵਾ ਅਮਰੀਸ਼ ਪੁਰੀ ਨੇ ਹਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਆਪਣਾ ਨਾਂਅ ਬਣਾਇਆ ਉਨ੍ਹਾਂ ਰਿਚਰਡ ਐਟਨਬਰੋ ਦੀ ਫ਼ਿਲਮ 'ਗਾਂਧੀ' ਦੇ ਵਿੱਚ ਅਹਿਮ ਕਿਰਦਾਰ ਨਿਭਾਇਆ। ਆਪਣੇ ਜੀਵਨ ਦੇ ਆਖ਼ਰੀ ਸਮੇਂ 'ਚ ਉਹ ਕੈਂਸਰ ਦੀ ਬਿਮਾਰੀ ਨਾਲ ਪੀੜ੍ਹਤ ਸਨ। ਇਸ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ 12 ਜਨਵਰੀ 2005 ਨੂੰ ਹੋ ਗਈ।