ਮੰਬਈ: ਦੇਸ਼ ਭਰ ਵਿੱਚ ਬਿਗ ਬੀ ਦੀ ਚੰਗੀ ਸਿਹਤ ਲਈ ਵੱਖ-ਵੱਖ ਥਾਵਾਂ ‘ਤੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਦੇ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਇਸ ਸਮੇਂ ਅਮਿਤਾਭ ਆਪਣੇ ਪੁੱਤਰ ਅਭਿਸ਼ੇਕ ਬੱਚਨ ਨਾਲ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਹਨ। ਆਪਣੇ ਪ੍ਰਤੀ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਵੇਖਦਿਆਂ, ਬਿਗ ਨੇ ਦੋ ਟਵੀਟਾਂ ਰਾਹੀਂ ਸਾਰਿਆਂ ਦਾ ਧੰਨਵਾਦ ਕੀਤਾ ਹੈ।
ਅਮਿਤਾਭ ਬੱਚਨ ਨੇ ਪ੍ਰਸ਼ੰਸਕਾਂ ਦਾ ਪਿਆਰ ਤੇ ਮੁਹੱਬਤ ਲਈ ਕੀਤਾ ਧੰਨਵਾਦ
ਦੇਸ਼ ਭਰ ਵਿੱਚ ਬਿਗ ਬੀ ਦੀ ਚੰਗੀ ਸਿਹਤ ਲਈ ਵੱਖ-ਵੱਖ ਥਾਵਾਂ ‘ਤੇ ਜਿੱਥੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਉੱਥੇ ਹੀ ਕਈ ਲੋਕ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਦੇ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਆਪਣੇ ਪ੍ਰਤੀ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਵੇਖਦਿਆਂ, ਬਿਗ ਨੇ ਦੋ ਟਵੀਟਾਂ ਰਾਹੀਂ ਸਾਰਿਆਂ ਦਾ ਧੰਨਵਾਦ ਕੀਤਾ ਹੈ।
ਅਮਿਤਾਭ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ ਕਿ ਮੇਰਾ ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਅਭਿਸ਼ੇਕ, ਐਸ਼ਵਰਿਆ ਆਰਾਧਿਆ ਅਤੇ ਮੇਰੇ ਲਈ ਅਰਦਾਸਾਂ ਜ਼ਾਹਰ ਕੀਤੀਆਂ ਹਨ। ਉਨ੍ਹਾਂ ਆਪਣੇ ਦੂਜੇ ਟਵੀਟ 'ਚ ਲਿਖਿਆ ਕਿ ਇਹ ਸੰਭਵ ਨਹੀਂ ਕਿ ਜੋ ਪ੍ਰਾਥਨਾਵਾਂ ਤੁਸੀਂ ਮੇਰੇ, ਅਭਿਸ਼ੇਕ, ਆਰਾਧਿਆ ਅਤੇ ਐਸ਼ਵਰਿਆ ਲਈ ਕੀਤੀਆਂ ਉਨ੍ਹਾਂ 'ਤੇ ਮੈਂ ਪ੍ਰਤੀਕਿਰਿਆ ਦੇਵਾਂ, ਪਰ ਮੈਂ ਹੱਥ ਜੋੜ ਸਿਰਫ ਤੁਹਾਡੇ ਪਿਆਰ ਅਤੇ ਮੁਹੱਬਤ ਲਈ ਧੰਨਵਾਦ ਕਰਦਾ ਹਾਂ।
ਦੱਸਣਯੋਗ ਹੈ ਕਿ ਜਯਾ ਬੱਚਨ ਨੂੰ ਛੱਡ ਬਿਗ ਬੀ ਦਾ ਬਾਕੀ ਪਰਿਵਾਰ ਕੋਰੋਨਾ ਪੀੜਤ ਪਾਇਆ ਗਿਆ ਹੈ। ਅਮਿਤਾਭ ਬੱਚਨ ਦੇ ਨਾਲ ਕੋਰੋਨਾ ਨੇ ਅਨੁਪਮ ਖੇਰ ਦੇ ਘਰ ਵੀ ਦਸਤਕ ਦਿੱਤੀ ਹੈ। ਅਨੁਪਮ ਦੀ ਮਾਂ ਅਤੇ ਭਰਾ ਸਣੇ ਪਰਿਵਾਰ ਦੇ ਚਾਰ ਮੈਂਬਰ ਕੋਰੋਨਾ ਪੌਜ਼ੀਟਿਵ ਹਨ। ਇਸ ਦੇ ਨਾਲ ਹੀ ‘ਕਸੌਟੀ ਜ਼ਿੰਦਾਗੀ ਕੀ 'ਚ ਭੂਮਿਕਾ ਨਿਭਾਉਣ ਵਾਲੇ ਪਾਰਥ ਸਮਾਥਨ ਵੀ ਕੋਰੋਨਾ ਪੀੜਤ ਪਾਏ ਗਏ ਹਨ।