ਮੁੰਬਈ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ ਉੱਤੇ ਸਭ ਤੋਂ ਜ਼ਿਆਦਾ ਐਕਟਿਵ ਰਹਿੰਦੇ ਹਨ। ਅਕਸਰ ਹੀ ਉਹ ਆਪਣੇ ਵਿਚਾਰ ਜਾ ਫਿਰ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਸ ਕਾਫ਼ੀ ਪਸੰਦ ਕਰਦੇ ਹਨ।
ਇਸ ਦੇ ਨਾਲ ਹੀ ਬਿੱਗ ਬੀ ਨੇ ਇੱਕ ਪੁਰਾਣੀ ਤਸਵੀਰ ਨੂੰ ਸਾਂਝਾ ਕੀਤਾ ਹੈ, ਜੋ ਕਿ ਉਨ੍ਹਾਂ ਦੀ 1969 ਵਿੱਚ ਆਈ ਫ਼ਿਲਮ ਸਾਤ ਹਿੰਦੂਸਤਾਨੀ ਦੇ ਸਮੇਂ ਦੀ ਹੈ। ਇਹ ਤਸਵੀਰ ਲਗਭਗ 51 ਸਾਲ ਪਹਿਲਾ ਦੇ ਇੱਕ ਮੈਗਜ਼ੀਨ ਲਈ ਕੀਤੇ ਫ਼ੋਟੋਸ਼ੂਟ ਦੀ ਹੈ।