ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ ਰਾਹੀਂ ਆਪਣੇ ਫ਼ੈਨਜ਼ ਦੇ ਨਾਲ ਆਪਣੀ ਪਰਸਨਲ ਤੇ ਪ੍ਰੋਫ਼ੈਸ਼ਨਲ ਲਾਈਫ਼ ਨਾਲ ਜੁੜੀਆ ਹਰ ਅਪਡੇਟ ਨੂੰ ਸਾਂਝਾ ਕਰਦੇ ਰਹਿੰਦੇ ਹਨ। ਬਿੱਗ ਬੀ ਦੇ ਵਿਆਹ ਨੂੰ ਅੱਜ 47 ਸਾਲ ਹੋ ਗਏ ਹਨ ਤੇ ਇਸ ਮੌਕੇ 'ਤੇ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਇੱਕ ਕੋਲਾਜ਼ ਸ਼ੇਅਰ ਕੀਤਾ ਹੈ, ਇਸ ਦੇ ਨਾਲ ਹੀ ਇੱਕ ਦਿਲਚਸਪ ਗ਼ੱਲ ਵੀ ਦੱਸੀ ਹੈ।
ਅਦਾਕਾਰ ਨੇ ਜੋ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ, ਉਹ ਉਨ੍ਹਾਂ ਦੇ ਵਿਆਹ ਵੇਲੇ ਦੀਆ ਹਨ। ਤਸਵੀਰਾਂ ਵਿੱਚ ਅਮਿਤਾਭ ਜਯਾ ਦੇ ਮੱਥੇ 'ਤੇ ਟੀਕਾ ਲਗਾਉਂਦੇ ਹੋਏ ਤੇ ਹਵਨ ਕੁੰਡ ਦੇ ਅੱਗੇ ਬੈਠੇ ਹੋਏ ਨਜ਼ਰ ਆ ਰਹੇ ਹਨ। ਜਯਾ ਬੱਚਨ ਨੇ ਵਿਆਹ ਵਾਲਾ ਜੋੜਾ ਪਾਇਆ ਹੋਇਆ ਹੈ ਤੇ ਬਿੱਗ ਬੀ ਸ਼ੇਰਵਾਨੀ ਵਿੱਚ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸਾਂਝਾ ਕਰਦੇ ਹੋਏ ਬਿੱਗ-ਬੀ ਨੇ ਲਿਖਿਆ, "47 ਸਾਲ......ਅੱਜ ਹੀ ਦੇ ਦਿਨ.......3 ਜੂਨ 1973।"