ਮੁੰਬਈ: ਅਦਾਕਾਰ ਅਮਿਤਾਭ ਬੱਚਨ ਨੇ ਫਿਲਮ 'ਲੂਟਕੇਸ' ਵਿੱਚ ਕੁਨਾਲ ਖੇਮੂ ਦੀ ਅਦਾਕਾਰੀ ਦੀ ਤਾਰ਼ੀਫ ਕੀਤੀ ਹੈ। ਕੁਨਾਲ ਖੇਮੂ ਦੀ ਅਦਾਕਾਰੀ ਵੇਖਣ ਤੋਂ ਬਾਅਦ ਬਿਗ ਬੀ ਨੇ ਉਸ ਨੂੰ ਲਿੱਖਿਤ ਸੰਦੇਸ਼ ਭੇਜਿਆ। ਬਿਗ ਬੀ ਦੇ ਲਿੱਖਿਤ ਸੰਦੇਸ਼ 'ਤੇ ਕੁਨਾਲ ਖੇਮੂ ਨੇ ਕਿਹਾ ਕਿ ਉਸ ਲਈ ਇਹ ਬਹੁਤ ਵੱਡੀ ਗੱਲ ਹੈ।
ਕੁਨਾਲ ਖੇਮੂ ਨੇ ਬਿਗ ਬੀ ਵੱਲੋਂ ਭੇਜੇ ਲਿੱਖਿਤ ਸੰਦੇਸ਼ ਨੂੰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ। ਸੰਦੇਸ਼ 'ਚ ਲਿਖਿਆ ਸੀ," ਕੁਨਾਲ ਕੁਝ ਦਿਨ ਪਹਿਲਾਂ ਮੈਂ ਤੁਹਾਡੀ ਫਿਲਮ 'ਲੂਟਕੇਸ' ਵੇਖੀ ਸੀ, ਇਹ ਦੱਸਣ ਲਈ ਲਿੱਖ ਰਿਹਾ ਹਾਂ ਕਿ ਮੈਂਨੂੰ ਤੁਹਾਡੀ ਫਿਲਮ ਵੇਖ ਕੇ ਕਿਨ੍ਹਾਂ ਮਜ਼ਾ ਆਇਆ। ਫਿਲਮ ਦੀ ਸਕ੍ਰਿਪਟ, ਡਾਇਰੈਕਸ਼ਨ ਤੇ ਕੋ-ਆਰਟਿਸਟ ਵੱਲੋਂ ਨਿਭਾਈ ਗਈ ਭੂਮਿਕਾ ਸ਼ਾਨਦਾਰ ਹੈ।"
ਉਨ੍ਹਾਂ ਲਿਖਿਆ, ਤੁਹਾਡੇ ਸਰੀਰ ਦੀ ਸਾਰੀ ਗਤੀ, ਐਕਸਪ੍ਰੈਸ਼ਨ ਕਾਫ਼ੀ ਸ਼ਾਨਦਾਰ ਸੀ। ਤੁਸੀਂ ਹਮੇਸ਼ਾ ਚੰਗਾ ਕਰਦੇ ਰਹੋ। ਤੁਸੀਂ ਹਮੇਸ਼ਾ ਖੁਸ਼ ਰਹੋ। ਅਮਿਤਭ ਬੱਚਨ ਦੀ ਪ੍ਰਸ਼ੰਸਾ ਤੇ ਪਿਆਰ।"