ਮੁੰਬਈ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਜਾਣਾ ਸੀ। ਇਹ ਐਵਾਰਡ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ 66ਵੇਂ ਰਾਸ਼ਟਰੀ ਫ਼ਿਲਮ ਐਵਾਰਡ ਸਮਾਰੋਹ ਦੋਰਾਨ ਬਿੱਗ-ਬੀ ਨੂੰ ਦੇਣਾ ਸੀ। ਪਰ ਬਿੱਗ-ਬੀ ਇਹ ਪੁਰਸਕਾਰ ਨਹੀਂ ਲੈ ਸਕਣਗੇ, ਜਿਸ ਦੀ ਜਾਣਕਾਰੀ ਬਿੱਗ-ਬੀ ਨੇ ਖ਼ੁਦ ਆਪਣੇ ਟਵਿਟਰ ਸਾਂਝੀ ਕੀਤੀ ਹੈ।
ਹੋਰ ਪੜ੍ਹੋ: ਬਾਲੀਵੁੱਡ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਕੀਤੀ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਜਾਣਕਾਰੀ ਸਾਂਝੀ
ਬਿੱਗ ਬੀ ਨੇ ਲਿਖਿਆ "ਬੁਖ਼ਾਰ ਕਾਰਨ ਮੈਨੂੰ ਯਾਤਰਾ ਦੀ ਆਗਿਆ ਨਹੀਂ ਹੈ। ਇਸ ਲਈ ਮੈਂ ਕੱਲ੍ਹ ਦਿੱਲੀ 'ਚ ਹੋਣ ਵਾਲੇ ਰਾਸ਼ਟਰੀ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕਾਂਗਾ। ਮੈਨੂੰ ਇਸ 'ਤੇ ਅਫ਼ਸੋਸ ਹੈ।" ਬਿੱਗ-ਬੀ ਦੇ ਇਸ ਟਵੀਟ ਤੋਂ ਬਾਅਦ ਹਰ ਕੋਈ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਐਵਾਰਡਾਂ ਦੀ ਘੋਸ਼ਣਾ ਇਸ ਸਾਲ ਅਗਸਤ ਵਿੱਚ ਕੀਤੀ ਗਈ ਸੀ। ਫੀਚਰ ਫ਼ਿਲਮ ਸ਼੍ਰੇਣੀ ਦੇ ਪ੍ਰਧਾਨ ਰਾਹੁਲ ਰਾਵੈਲ ਦੀ ਅਗਵਾਈ ਵਾਲੀ ਇੱਕ ਜਿਊਰੀ, ਨਾਨ-ਫੀਚਰ ਫ਼ਿਲਮ ਸ਼੍ਰੇਣੀ ਦੇ ਪ੍ਰਧਾਨ ਏਐਸ ਕਨਾਲ ਅਤੇ ਸਿਨੇਮਾ ਬੈਸਟ ਰਾਈਟਿੰਗ ਆਨ ਸਿਨੇਮਾ ਉਤਪਾਲ ਬੋਰਪੁਜਾਰੀ ਨੂੰ ਗੁਜਰਾਤੀ ਫ਼ਿਲਮ 'ਹਲਾਰੋ' ਲਈ ਸਰਬੋਤਮ ਫੀਚਰ ਫ਼ਿਲਮ ਐਵਾਰਡ ਲਈ ਰਾਸ਼ਟਰੀ ਫਿਲਮ ਐਵਾਰਡ ਲਈ ਚੁਣਿਆ ਗਿਆ ਸੀ। ਫ਼ਿਲਮ 'ਵਧਾਈ ਹੋ' ਸੰਪੂਰਨ ਮਨੋਰੰਜਨ ਲਈ ਸਰਬੋਤਮ ਪ੍ਰਸਿੱਧ ਫ਼ਿਲਮ ਪੁਰਸਕਾਰ ਲਈ ਸ਼ਾਰਟਲਿਸਟ ਕੀਤੀ ਗਈ ਸੀ।
ਹਿੰਦੀ ਫ਼ਿਲਮ 'ਪੈਡਮੈਨ' ਨੂੰ ਸਮਾਜਿਕ ਮੁੱਦਿਆਂ 'ਤੇ ਸਰਬੋਤਮ ਫ਼ਿਲਮ ਘੋਸ਼ਿਤ ਕੀਤਾ ਗਿਆ ਸੀ। ਆਦਿੱਤਿਆ ਧਾਰ ਨੂੰ 'ਉਰੀ: ਸਰਜੀਕਲ ਸਟਰਾਈਕ' ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ, ਜਦਕਿ ਆਯੁਸ਼ਮਾਨ ਖੁਰਾਨਾ ਅਤੇ ਵਿੱਕੀ ਕੌਸ਼ਲ ਨੂੰ 'ਅੰਧਾਧੂਨ' ਅਤੇ 'ਉਰੀ: ਦਿ ਸਰਜੀਕਲ ਸਟਰਾਈਕ' 'ਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਸਰਬੋਤਮ ਅਦਾਕਾਰੀ ਦਾ ਪੁਰਸਕਾਰ ਦਿੱਤਾ ਜਾਵੇਗਾ।