ਹੈਦਰਾਬਾਦ: ਮੈਗਾਸਟਾਰ ਅਮਿਤਾਭ ਬੱਚਨ (Amitabh Bachchan) ਨੇ ਹੁਣ ਘਰ 'ਚ ਸਾਦਗੀ ਨਾਲ ਮਨਾਏ ਗਏ ਦੀਵਾਲੀ ਦੀ ਤਸਵੀਰ ਸ਼ੋਸ਼ਲ ਮੀਡੀਆ (Social media) 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਬਿੱਗ ਬੀ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਬਿੱਗ ਬੀ ਦੀ ਪੋਤੀ ਨਵਿਆ ਨੰਦਾ ਅਤੇ ਬੇਟੀ ਸ਼ਵੇਤਾ ਬੱਚਨ ਨੇ ਵੀ ਪਰਿਵਾਰ ਦੇ ਦੀਵਾਲੀ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੋਸ਼ਲ ਮੀਡੀਆ 'ਤੇ ਫੈਨਜ਼ ਬਿੱਗ ਬੀ ਦੀਆਂ ਇਨ੍ਹਾਂ ਪਰਿਵਾਰਕ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਬੱਚਨ ਪਰਿਵਾਰ ਨੇ ਸਾਦਗੀ ਨਾਲ ਮਨਾਈ ਦੀਵਾਲੀ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੀਵਾਲੀ ਦੇ ਜਸ਼ਨਾਂ ਦੀ ਇਕ ਪਰਿਵਾਰਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਬਿੱਗ ਬੀ ਨਾਲ ਜਯਾ ਬੱਚਨ, ਅਭਿਸ਼ੇਕ ਬੱਚਨ, ਸਵੇਤਾ ਬੱਚਨ, ਅਗਸਤਿਆ, ਨਵਿਆ ਨੰਦਾ ਅਤੇ ਆਰਾਧਿਆ ਬੱਚਨ ਨਜ਼ਰ ਆ ਰਹੇ ਹਨ।
ਬੱਚਨ ਪਰਿਵਾਰ ਨੇ ਸਾਦਗੀ ਨਾਲ ਮਨਾਈ ਦੀਵਾਲੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ, 'ਪਰਿਵਾਰਕ ਪ੍ਰਾਰਥਨਾ ਅਤੇ ਇਕੱਠੇ ਜਸ਼ਨ, ਇਸ ਮੌਕੇ 'ਤੇ ਸ਼ੁੱਭਕਾਮਨਾਵਾਂ, ਦੀਵਾਲੀ ਦੀਆਂ ਮੁਬਾਰਕਾਂ।'
ਬੱਚਨ ਪਰਿਵਾਰ ਨੇ ਸਾਦਗੀ ਨਾਲ ਮਨਾਈ ਦੀਵਾਲੀ ਇਸ ਦੇ ਨਾਲ ਹੀ ਬਿੱਗ ਬੀ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਅਮਿਤਾਭ ਬੱਚਨ ਦੀ ਪੋਤੀ ਨਵਿਆ ਨੰਦਾ ਨੇ ਵੀ ਆਪਣੀਆਂ ਦੋ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬਿੱਗ ਬੀ ਦੀ ਬੇਟੀ ਸ਼ਵੇਤਾ ਬੱਚਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਦੀਵਾਲੀ ਦੀ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।
ਬੱਚਨ ਪਰਿਵਾਰ ਨੇ ਸਾਦਗੀ ਨਾਲ ਮਨਾਈ ਦੀਵਾਲੀ ਅਮਿਤਾਭ ਬੱਚਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਅਗਲੀ ਵਾਰ 'ਝੁੰਡ', 'ਉੱਚਾਈ', 'ਬ੍ਰਹਮਾਸਤਰ', 'ਮੇਡੇ' ਅਤੇ 'ਗੁੱਡ ਬਾਏ' 'ਚ ਨਜ਼ਰ ਆਉਣਗੇ। ਅਮਿਤਾਭ ਬੱਚਨ ਆਖਰੀ ਵਾਰ ਇਮਰਾਨ ਹਾਸ਼ਮੀ ਨਾਲ ਫਿਲਮ 'ਚਹਿਰੇ' 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਐਸ਼ਵਰਿਆ ਰਾਏ ਸਾਊਥ ਫ਼ਿਲਮ ਨਿਰਦੇਸ਼ਕ ਮਣੀ ਰਤਨਮ ਦੀ ਫ਼ਿਲਮ 'ਪੋਨੀਅਨ ਸੇਲਵਨ' ਨੂੰ ਲੈ ਕੇ ਚਰਚਾ 'ਚ ਹੈ।
ਇਹ ਵੀ ਪੜ੍ਹੋ:ਦੀਵਾਲੀ ਦੀ ਰਾਤ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦਾ ਰੋਮਾਂਟਿਕ ਵੀਡੀਓ ਹੋਇਆ ਵਾਇਰਲ