ਹੈਦਰਾਬਾਦ: ਅਮਿਤਾਭ ਬੱਚਨ (amitabh bachchan ) ਅੱਜ 80ਵੇਂ ਸਾਲ ’ਚ ਪਹੁੰਚੇ ਹਨ। ਇਸ ’ਤੇ ਉਨ੍ਹਾਂ ਨੇ ਖੁਦ ਟਵੀਟ ਕੀਤਾ ਹੈ। (amitabh bachchan birthday) ਬਿਗ ਬੀ (Big B) ਨੇ ਬੜੇ ਹੀ ਮਜੇਦਾਰ ਅੰਦਾਜ ’ਚ 79 ਸਾਲ ਪੂਰੇ ਹੋਣ ਦੀ ਗੱਲ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਬੱਚਨ ਸਾਬ੍ਹ ਨੇ ਲਿਖਿਆ ਹੈ, walking into the 80th ਜਬ ਸਾਠਾ (60 ) ਤਬ ਪਾਠਾ ਜਬ ਅੱਸੀ (80) ਤਬ ਲੱਸੀ !!!' ਅੱਗੇ ਉਨ੍ਹਾਂ ਨੇ ਲਿਖਿਆ ਹੈ ਕਿ ਮੁਹਾਵਰੇ ਨੂੰ ਸਮਝਣਾ ਵੀ ਇੱਕ ਸਮਝ ਹੈ। ਇਸਦੇ ਨਾਲ ਹੀ ਬਿੱਗ ਬੀ ਨੇ ਹੱਸਦੇ ਹੋਏ ਈਮੋਜੀ ਪਾਈ ਹੈ।
ਇਸ ਟਵੀਟ ਦੇ ਨਾਲ ਬਿੱਗ ਬੀ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਫੋਟੋ ਚ ਉਹ ਗ੍ਰੇ ਜੈਕੇਟ, ਬਲੈਕ ਪੈਂਟ ਅਤੇ ਗ੍ਰੀਨ ਕਲਰ ਦੇ ਸਪੋਰਟਸ ਸ਼ੂ ਪਾਏ ਹੋਏ ਹਨ। ਇਸੇ ਦੇ ਨਾਲ ਹੀ ਉਨ੍ਹਾਂ ਨੇ ਸਲਿੰਗ ਬੈੱਗ (sling bag) ਆਪਣੇ ਮੋਢਿਆ ’ਤੇ ਚੁੱਕਿਆ ਹੋਇਆ ਹੈ। ਟਵੀਟ ਰਾਹੀਂ ਬਾਲੀਵੁੱਡ ਦਾ ਬਾਦਸ਼ਾਹ ਆਪਣੀ ਉਮਰ ਦੇ ਨਾਲ -ਨਾਲ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਮਰ ਸਿਰਫ ਇੱਕ 'ਨੰਬਰ' ਹੈ। ਇਸ ਉਮਰ ਵਿਚ ਵੀ ਜਿਸ ਤਰ੍ਹਾਂ ਉਹ ਆਪਣੇ ਫੈਸ਼ਨ ਨੂੰ ਲੈ ਕੇ ਸਰਗਰਮ ਹਨ, ਇਹ ਇਹ ਵੀ ਸਾਬਤ ਕਰ ਰਹੀ ਹੈ ਕਿ ਉਹ ਆਪਣੀ ਉਮਰ ਨੂੰ ਹਰਾ ਕੇ ਦਿਨੋ ਦਿਨ ਜਵਾਨ ਹੁੰਦੇ ਜਾ ਰਹੇ ਹਨ।
ਅਮਿਤਾਭ ਬੱਚਨ ਦੀ ਇਹ ਪੋਸਟ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਵੀ ਪਸੰਦ ਕੀਤੀ ਜਾ ਰਹੀ ਹੈ. ਲੋਕ ਉਨ੍ਹਾਂ ਨੂੰ ਬਹੁਤ ਵਧਾਈਆਂ ਦੇ ਰਹੇ ਹਨ। ਅਮਿਤਾਭ ਬੱਚਨ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਇਸ ਟਵੀਟ ਨੂੰ ਲਾਈਕ ਅਤੇ ਰੀਟਵੀਟ ਵੀ ਕਰ ਰਹੇ ਹਨ। ਇੱਕ ਫੈਨ ਨੇ ਉਨ੍ਹਾਂ ਦੇ ਇਸ ਟਵੀਟ ’ਤੇ ਕਿਹਾ ਕਿ ਸਰ ਤੁਸੀਂ ਸਾਡੇ ਲਈ ਪ੍ਰੇਰਣਾ ਦਾਇਕ ਹੋ। ਕਿੰਨੀ ਵੀ ਪਰੇਸ਼ਾਨੀ ਜਿੰਦਗੀ ਚ ਹੋਵੇ ਹਾਰਨਾ ਨਹੀਂ ਚਾਹੀਦਾ ਹੈ। ਇਹ ਤੁਹਾਡੇ ਤੋਂ ਹੀ ਸਿੱਖਿਆ ਹੈ।