ਮੁੰਬਈ: ਫ਼ਿਲਮ ਗੁਲਾਬੋ ਸਿਤਾਬੋ ਵਿੱਚ ਜਦੋਂ ਤੋਂ ਅਮਿਤਾਭ ਬੱਚਨ ਦੀ ਪਹਿਲੀ ਲੁੱਕ ਦੀ ਤਸਵੀਰ ਸਾਹਮਣੇ ਆਈ ਹੈ, ਉਦੋਂ ਤੋਂ ਹੀ ਦਰਸ਼ਕ ਇਸ ਕਿਰਦਾਰ ਨੂੰ ਦੇਖਣ ਲਈ ਉਤਸ਼ਾਹਿਤ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗਾ।
ਅਮਿਤਾਭ ਬੱਚਨ ਦੀ ਫ਼ਿਲਮ ਗੁਲਾਬੋ ਸਿਤਾਬੋ ਜਲਦ ਹੋਵੇਗੀ ਰਿਲੀਜ਼ - ayushman khurana
ਫ਼ਿਲਮ ਗੁਲਾਬੋ ਸਿਤਾਬੋ ਵਿੱਚ ਅਮਿਤਾਭ ਬੱਚਨ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣਗੇ। ਅਮਿਤਾਭ ਬੱਚਨ ਦੀ ਹਰ ਫ਼ਿਲਮ ਦੀ ਤਰ੍ਹਾਂ ਇਸ ਫ਼ਿਲਮ ਨੂੰ ਦੇਖਣ ਲਈ ਦਰਸ਼ਕ ਉਡੀਕ ਕਰ ਰਹੇ ਹਨ।
ਦਰਅਸਲ ਫ਼ਿਲਮ ਵਿੱਚ ਅਮਿਤਾਭ ਲਖਨਊ ਦੇ ਸੁਨੀ ਮੁਸਲਮਾਨ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਕਿਰਦਾਰ ਦੀ ਲੁੱਕ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਲੁੱਕ ਨੂੰ ਬਣਾਉਣ ਲਈ ਅਮਰੀਕਾ ਤੋਂ ਪ੍ਰੋਸਥੇਟੀਕ ਦੀ ਮਾਹਿਰ ਮਹਿਲਾ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਹੈ।
ਅਮਿਤਾਭ ਬੱਚਨ ਦੇ ਕਿਰਦਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਮਿਰਜ਼ਾ ਸਹਿਬ ਨਾਂਅ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਮਿਰਜ਼ਾ ਸਹਿਬ ਦੀ ਲਖਨਉ ਵਿੱਚ ਵੱਡੀ ਹਵੇਲੀ ਹੈ ਜਿਸ ਵਿੱਚ ਕਈ ਕਿਰਾਏਦਾਰ ਰਹਿੰਦੇ ਹਨ। ਮਿਰਜ਼ਾ ਸਹਿਬ ਲਈ ਇਹੀ ਉਨ੍ਹਾਂ ਦੀ ਛੋਟੀ ਜਿਹੀ ਦੁਨੀਆਂ ਹੈ ਜਿਸ ਵਿੱਚ ਅਯੁਸ਼ਮਾਨ ਖੁਰਾਨਾ ਵੀ ਸ਼ਾਮਿਲ ਹੈ। ਫ਼ਿਲਮ ਵਿੱਚ ਅਯੁਸ਼ਮਾਨ ਖੁਰਾਨਾ ਵੀ ਕਿਰਾਏਦਾਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।