ਮੁੰਬਈ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਯੂਜ਼ਰਸ ਵਿਚਕਾਰ ਚਰਚਾ ਹੋ ਰਹੀ ਹੈ ਕਿ ਅਮਿਰ ਸਾਲ 2008 'ਚ ਆਈ ਫ਼ਿਲਮ 'ਗਜਨੀ' ਦੇ ਸੀਕਵਲ 'ਚ ਨਜ਼ਰ ਆ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਆਮਿਰ ਖ਼ਾਨ ਆਪਣੇ ਜਨਮਦਿਨ ਮੌਕੇ ਉੱਤੇ ਆਪਣੀ ਫ਼ਿਲਮ 'ਗਜਨੀ 2' ਦਾ ਆਧਿਕਾਰਤ ਐਲਾਨ ਕਰ ਸਕਦੇ ਹਨ।
'ਗਜਨੀ 2' ਦੇ ਸੀਕੁਅਲ ਵਿੱਚ ਵਾਪਸੀ ਕਰ ਸਕਦੇ ਹਨ ਆਮਿਰ ਖ਼ਾਨ - ਆਮਿਰ ਖ਼ਾਨ ਖ਼ਬਰ
ਆਮਿਰ ਖ਼ਾਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਯੂਜ਼ਰਸ ਵਿਚਕਾਰ ਚਰਚਾ ਹੋ ਰਹੀ ਹੈ ਕਿ ਅਮਿਰ ਸਾਲ 2008 'ਚ ਆਈ ਫ਼ਿਲਮ 'ਗਜਨੀ' ਦੇ ਸੀਕਵਲ 'ਚ ਨਜ਼ਰ ਆ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਆਮਿਰ ਖ਼ਾਨ ਆਪਣੇ ਜਨਮਦਿਨ ਮੌਕੇ ਉੱਤੇ ਆਪਣੀ ਫ਼ਿਲਮ 'ਗਜਨੀ 2' ਦਾ ਆਧਿਕਾਰਤ ਐਲਾਨ ਕਰ ਸਕਦੇ ਹਨ।
ਸੋਸ਼ਲ ਮੀਡੀਆ ਉੱਤੇ ਇਨ੍ਹਾਂ ਸਾਰੀਆਂ ਗੱਲਾਂ ਦੀ ਚਰਚਾ ਉਸ ਸਮੇਂ ਹੋਈ ਜਦ ਰਿਲਾਇੰਸ ਇੰਟਰਟੇਨਮੈਂਟ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ 'ਗਜਨੀ' ਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਜਿਸ 'ਚ ਲਿਖਿਆ, "ਇਹ ਪੋਸਟ ਗਜਨੀ ਬਾਰੇ 'ਚ ਸੀ, ਪਰ ਅਸੀਂ ਭੁੱਲ ਗਏ ਕਿ ਅਸੀਂ ਕੀ ਬਣਾਉਣਾ ਚਾਹੁੰਦੇ ਸੀ।" ਇਸਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, 'ਇਸ ਦਾ ਦੋਸ਼ ਗਜਨੀ ਨੂੰ ਦਿਓ।' ਇਸ ਦੇ ਨਾਲ ਹੀ ਰਿਲਾਇੰਸ ਇੰਟਰਟੇਨਮੈਂਟ ਨੇ ਇਸ ਪੋਸਟ ਨੂੰ ਆਮਿਰ ਨਾਲ ਟੈਗ ਵੀ ਕੀਤਾ ਹੋਇਆ ਸੀ।
ਇਸ ਫ਼ਿਲਮ 'ਚ ਆਮਿਰ ਦੇ ਕਿਰਦਾਰ ਨੂੰ ਸ਼ਾਰਟ ਟਾਈਮ ਮੈਮੋਰੀ ਲਾਸ ਦੀ ਬਿਮਾਰੀ ਹੁੰਦੀ ਸੀ। ਉਸ ਨੂੰ ਆਪਣੀ ਅਸਲ ਜ਼ਿੰਦਗੀ ਦੀ ਯਾਦ ਦਿਨ 'ਚ ਕੁਝ ਸਮੇਂ ਲਈ ਆਉਂਦੀ ਸੀ। ਹੁਣ ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਕਾਫ਼ੀ ਉਤਸ਼ਾਹਿਤ ਲੱਗ ਰਹੇ ਹਨ। ਦੇਖਣਾ ਹੋਵੇਗਾ ਕਿ ਆਮਿਰ ਜਾ ਨਿਰਮਾਤਾਂ ਇਸ ਫ਼ਿਲਮ ਦਾ ਐਲਾਨ ਕਦੋਂ ਕਰਦੇ ਹਨ।