ਪੰਜਾਬ

punjab

ETV Bharat / sitara

ਫ਼ਿਲਮ 'ਛਿਛੋਰੇ' 'ਚ ਨਜ਼ਰ ਆ ਸਕਦੇ ਹਨ ਆਮਿਰ ਖ਼ਾਨ - nitish tiwari

ਸੁਸ਼ਾਂਤ ਸਿੰਘ ਰਾਜਪੂਤ ਅਤੇ ਆਮਿਰ ਖ਼ਾਨ ਇੱਕਠੇ ਫ਼ਿਲਮ 'ਛਿਛੋਰੇ' ਦੇ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਆਮਿਰ ਕੈਮੀਓ ਰੋਲ ਕਰ ਸਕਦੇ ਹਨ।

ਸੋਸ਼ਲ ਮੀਡੀਆ

By

Published : Mar 23, 2019, 11:13 PM IST

ਹੈਦਰਾਬਾਦ :ਬਾਲੀਵੁੱਡ ਦੇ ਮਿਸਟਰ ਪ੍ਰਫ਼ੈਕਸ਼ਨਿਸਟ ਆਮਿਰ ਖ਼ਾਨ ਨੀਤੀਸ਼ ਤਿਵਾਰੀ ਵੱਲੋਂ ਨਿਰਦੇਸ਼ਿਤ ਫ਼ਿਲਮ 'ਛਿਛੋਰੇ' ਦੇ ਵਿੱਚ ਕੈਮੀਓ ਰੋਲ ਨਿਭਾਉਂਦੇ ਨਜ਼ਰ ਆ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਡਾਇਰੈਕਟਰ ਨੀਤੀਸ਼ ਤਿਵਾਰੀ ਕੈਮੀਓ ਰੋਲ ਦਾ ਔਫਰ ਲੈਕੇ ਆਮਿਰ ਖ਼ਾਨ ਕੋਲ ਗਏ ਸਨ। ਇਹ ਰੋਲ ਆਮਿਰ ਨੂੰ ਚੰਗਾਲੱਗਿਆ ਜਿਸ ਕਾਰਨ ਉਨ੍ਹਾਂ ਨੇ ਇਸ ਫ਼ਿਲਮ ਨੂੰ ਹਾਂ ਕਰ ਦਿੱਤੀ ਹੈ।ਸਾਰੀ ਕਾਗਜ਼ੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਇਸ ਫ਼ਿਲਮ ਦਾ ਆਫਿਸ਼ੀਅਲ ਐਲਾਨ ਹੋ ਜਾਵੇਗਾ।


ਜ਼ਿਕਰਯੋਗ ਹੈ ਕਿ ਆਮਿਰ ਨੀਤੀਸ਼ ਤਿਵਾਰੀ ਦੇ ਨਾਲ ਪਹਿਲਾਂ 'ਦੰਗਲ' ਫ਼ਿਲਮ ਕਰ ਚੁੱਕੇ ਹਨ। ਜਿਸਨੇ ਬਾਲੀਵੁੱਡ ਵਿੱਚ ਕਈ ਰਿਕਾਰਡ ਤੋੜੇ ਹਨ। ਇਸ ਫ਼ਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਸੁਸ਼ਾਂਤ ਸਿੰਘ ਰਾਜਪੂਤ ਦਿਖਾਈ ਦੇਣਗੇ।

ABOUT THE AUTHOR

...view details