ਪੰਜਾਬ

punjab

ETV Bharat / sitara

ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਏ ਆਮਿਰ ਖ਼ਾਨ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਆਪਣੀ ਨਵੀਂ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਪੰਜਾਬ ਦੇ ਸ਼ਹਿਰ ਰੋਪੜ ਸ਼ਹਿਰ ਪੁੱਜੇ, ਜਿੱਥੇ ਉਨ੍ਹਾਂ ਨੇ ਇਤਿਹਾਸਿਕ ਗੁਰਦੁਆਰੇ ਸ੍ਰੀ ਭੱਠਾ ਸਾਹਿਬ ਜਾ ਕੇ ਮੱਥਾ ਟੇਕਿਆ।

ਫ਼ੋਟੋ

By

Published : Nov 23, 2019, 10:58 AM IST

ਰੋਪੜ: ਬਾਲੀਵੁੱਡ ਦੇ ਮਿਸਟਰ ਪ੍ਰਫੈਕਨਿਸ਼ਟ ਆਮਿਰ ਖ਼ਾਨ ਇਨ੍ਹੀ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਦੇਸ਼ ਭਰ ਦੀਆਂ ਵੱਖ-ਵੱਖ 100 ਤੋਂ ਵੱਧ ਥਾਵਾਂ ‘ਚ ਕੀਤੀ ਜਾਵੇਗੀ, ਜਿਸ ਦੇ ਚੱਲਦੇ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਵੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ।

ਆਮਿਰ ਖ਼ਾਨ ਦੀ ਆਪਣੀ ਨਵੀਂ ਫ਼ਿਲਮ 'ਲਾਲ ਸਿੰਘ ਚੱਢਾ'

ਹੋਰ ਪੜ੍ਹੋ: ਕੁਝ ਇਸ ਤਰ੍ਹਾਂ ਮਨਾਇਆ ਕਾਰਤਿਕ ਆਰਯਨ ਨੇ ਆਪਣਾ ਜਨਮਦਿਨ

ਦੱਸ ਦਈਏ ਕਿ ਆਮਿਰ ਖਾਨ ਚੰਡੀਗੜ੍ਹ ਤੋਂ ਬਾਅਦ ਉਹ ਹੁਣ ਰੋਪੜ ਪਹੁੰਚੇ ਹਨ। ਪਿਛਲੇ ਦਿਨੀਂ ਉਹ ਰੋਪੜ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿੱਖੇ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਤੇ ਗੁਰੂ ਦਾ ਲੰਗਰ ਵੀ ਛੱਕਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰੂ ਘਰ ਸੇਵਾ ਵੀ ਕੀਤੀ।

ਹੋਰ ਪੜ੍ਹੋ: ਭਾਜਪਾ ਛੱਡ ਜੇਜੇਪੀ 'ਚ ਸ਼ਾਮਲ ਹੋਏ ਫਾਜ਼ਿਲਪੁਰੀਆ

ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਰੋਪੜ ਦੇ ਪਿੰਡ ਗੜ੍ਹਬਾਗਾ ਵਿੱਚ ਚੱਲ ਰਹੀ ਹੈ। ਇਸ ਫ਼ਿਲਮ ‘ਚ ਉਹ ਇੱਕ ਸਰਦਾਰ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਦੇ ਚੱਲਦਿਆਂ ਉਹ ਦਾੜ੍ਹੀ ਅਤੇ ਪੱਗ ‘ਚ ਹੀ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਇਹ ਫ਼ਿਲਮ ਅਗਲੇ ਸਾਲ ਕ੍ਰਿਸਮਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ ਖ਼ਾਨ ਲੀਡ ਰੋਲ ‘ਚ ਨਜ਼ਰ ਆਵੇਗੀ।

ABOUT THE AUTHOR

...view details