ਮੁੰਬਈ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਸ਼ੁਕਰਵਾਰ ਨੂੰ ਅਚਾਨਕ ਟਵਿੱਟਰ ਉੱਤੇ ਟ੍ਰੈਂਡ ਕਰਨ ਲੱਗ ਪਏ। ਇਸ ਵਾਰ ਅਦਾਕਾਰ ਰੈਸਲਰ ਬਬੀਤਾ ਫੋਗਾਟ ਕਾਰਨ ਸੁਰੱਖੀਆਂ ਵਿੱਚ ਆਏ ਹਨ।
ਫਜ਼ੂਲ ਵਿੱਚ ਟਵਿੱਟਰ ਉੱਤੇ ਟ੍ਰੈਂਡ ਹੋਏ ਆਮਿਰ ਖ਼ਾਨ, ਬਣੀ ਇਹ ਵਜ੍ਹਾ - ਬਬੀਤਾ ਫੋਗਾਟ
ਆਮਿਰ ਖ਼ਾਨ ਬਿਨ੍ਹਾਂ ਕਿਸੇ ਵਜ੍ਹਾ ਤੋਂ ਟਵਿਟਰ ਉੱਤੇ ਟ੍ਰੈਂਡ ਕਰਨ ਲੱਗ ਪਏ, ਜਿਸ ਦਾ ਕਾਰਨ ਬਬੀਤਾ ਫੋਗਾਟ ਬਣੀ। ਫੋਗਾਟ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਟਵੀਟ ਪੋਸਟ ਕੀਤਾ, ਜਿਸ ਤੋਂ ਬਾਅਦ ਇਹ ਸਭ ਸ਼ੁਰੂ ਹੋਇਆ।
ਆਮਿਰ ਨੇ ਬਬੀਤਾ ਉੱਤੇ ਫ਼ਿਲਮ 'ਦੰਗਲ' ਬਣਾਈ ਸੀ। ਇਸੇਂ ਕਾਰਨ ਉਹ ਚਰਚਾ ਵਿੱਚ ਹਨ। ਕਿਉਂਕਿ ਵੀਰਵਾਰ ਨੂੰ ਬਬੀਤਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵਿਵਾਦਿਤ ਟਵੀਟ ਕੀਤਾ ਸੀ। ਇਸ ਤੋਂ ਇਲਾਵਾ ਕੁਝ ਯੂਜ਼ਰ ਨੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਬੀਤਾ ਇਸ ਲਈ ਮਸ਼ਹੂਰ ਹੋਈ ਹੈ ਕਿਉਂਕਿ ਆਮਿਰ ਨੇ ਉਨ੍ਹਾਂ ਉੱਤੇ ਫ਼ਿਲਮ ਬਣਾਈ ਹੈ, ਨਹੀਂ ਤਾਂ ਬਬੀਤਾ ਨੂੰ ਕੋਈ ਜਾਣਦਾ ਤੱਕ ਨਹੀਂ ਸੀ।
ਇਸ ਤੋਂ ਬਾਅਦ ਅਦਾਕਾਰ ਤੇ ਫ਼ਿਲਮ ਨਿਰਮਾਤਾ ਆਮਿਰ ਦਾ ਨਾਂਅ ਟਵਿੱਟਰ ਉੱਤੇ ਟ੍ਰੈਂਡ ਕਰਨ ਲੱਗ ਪਿਆ। ਆਮਿਰ ਦੀ 2016 ਵਿੱਚ ਰਿਲੀਜ਼ ਹੋਈ ਫ਼ਿਲਮ "ਦੰਗਲ" ਇੱਕ ਆਲ ਟਾਈਮ ਬਲਾਕਬਸਟਰ ਸੀ, ਜਿਸ ਵਿੱਚ ਫੋਗਾਟ ਭੈਣਾਂ ਬਬੀਤਾ ਤੇ ਗੀਤਾ ਦੀ ਕਹਾਣੀ ਦਿਖਾਈ ਗਈ ਸੀ। ਫ਼ਿਲਮ ਵਿੱਚ ਆਮਿਰ ਨੇ ਬਬਿਤਾ ਦੇ ਪਿਤਾ ਮਹਾਵੀਰ ਫੋਗਾਟ ਦਾ ਕਿਰਦਾਰ ਨਿਭਾਇਆ ਸੀ।