ਮੁੜ ਤੋਂ ਇੱਕਠੇ ਹੋਏ ਬੇਬੋ ਅਤੇ ਮਿਸਟਰ ਪ੍ਰਫ਼ੈਕਸ਼ਨਿਸਟ - ਆਮਿਰ ਖ਼ਾਨ
ਫ਼ਿਲਮ ਠੱਗਜ਼ ਆਫ਼ ਹਿੰਦੋਸਤਾਨ ਦੇ ਫ਼ਲਾਪ ਹੋਣ ਤੋਂ ਬਾਅਦ ਆਮਿਰ ਖ਼ਾਨ ਕਿਸ ਫ਼ਿਲਮ 'ਚ ਕੰਮ ਕਰਨਗੇ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ। ਹਾਲ ਹੀ ਦੇ ਵਿੱਚ ਖ਼ਬਰ ਇਹ ਆ ਰਹੀ ਹੈ ਕਿ ਆਮਿਰ ਖ਼ਾਨ ਆਪਣੀ ਅਗਲੀ ਫ਼ਿਲਮ ਕਰੀਨਾ ਨਾਲ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਨਾਂਅ ਲਾਲ ਸਿੰਘ ਚੱਡਾ ਹੋਵੇਗਾ।
ਮੁੰਬਈ: ਬਾਲੀਵੁੱਡ ਦੇ ਮਿਸਟਰ ਪ੍ਰਫ਼ੈਕਸ਼ਨਿਸਟ ਦੇ ਨਾਂਅ ਨਾਲ ਜਾਣ ਜਾਂਦੇ ਆਮਿਰ ਖ਼ਾਨ ਛੇਤੀ ਹੀ ਫ਼ਿਲਮ ਲਾਲ ਸਿੰਘ ਚੱਡਾ 'ਚ ਵਿਖਾਈ ਦੇਣਗੇ। ਇਸ ਫ਼ਿਲਮ 'ਚ ਆਮਿਰ ਖ਼ਾਨ ਨਾਲ ਕਰੀਨਾ ਕਪੂਰ ਵੀ ਮੁੱਖ ਭੂਮਿਕਾ ਨਿਭਾਵੇਗੀ। ਦੱਸ ਦਈਏ ਕਿ ਇਹ ਫ਼ਿਲਮ ਹਾਲੀਵੁੱਡ ਦੀ ਫ਼ਿਲਮ 'ਫੋਰੈਸਟ ਗੱਮਪ' ਦਾ ਰਿਮੇਕ ਹੈ।
ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਦੇ ਵਿੱਚ ਆਮਿਰ ਤੇ ਕਰੀਨਾ ਦੀ 4-5 ਲੁੱਕਸ ਵੇਖਣ ਨੂੰ ਮਿਲਣਗੇ। ਪੀਰੀਅਡ ਫ਼ਿਲਮ 'ਤੇ ਆਧਾਰਿਤ ਇਹ ਫ਼ਿਲਮ 70ਵੇਂ ਦਹਾਕੇ ਦਾ ਦੇਸ਼ ਵਿਖਾਵੇਗੀ। ਇਸ ਫ਼ਿਲਮ 'ਚ ਐਂਮਰਜੇਂਸੀ ਦਾ ਦੌਰ ਵੀ ਵੇਖਣ ਨੂੰ ਮਿਲ ਸਕਦਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਅਕਤੂਬਰ ਮਹੀਨੇ 'ਚ ਸ਼ੁਰੂ ਹੋਵੇਗੀ।
ਜ਼ਿਕਰਏਖ਼ਾਸ ਹੈ ਕਿ ਬਾਲੀਵੁੱਡ 'ਚ ਅੱਜ-ਕੱਲ੍ਹ ਪੀਰੀਅਡ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ। ਇਸ ਦੀ ਤਾਜ਼ਾ ਉਦਹਾਰਨ ਹਾਲ ਹੀ ਦੇ ਵਿੱਚ ਰਿਲੀਜ਼ ਹੇਈ ਫ਼ਿਲਮ 'ਸੁਪਰ 30' ਹੀ ਹੈ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ।