ਹੈਦਰਾਬਾਦ :ਫ਼ਿਲਮ `ਲੁੱਕਾ ਛੁਪੀ` ਦਾ ਪ੍ਰਮੋਸ਼ਨ ਕ੍ਰਿਤੀ ਸੈਨਨ ਤੇ ਕਾਰਤਿਕ ਆਰੀਅਨ ਨੇ ਜ਼ੋਰਾਂ-ਸ਼ੋਰਾਂ ਦੇ ਨਾਲ ਕੰਮ ਕੀਤਾ ਹੈ। ਇਸ ਪ੍ਰਮੋਸ਼ਨ ਦੌਰਾਨ ਕ੍ਰਿਤੀ ਸੈਨਨ ਨੇ ਇਕ ਭਲਾਈ ਦਾ ਵੀ ਕੰਮ ਕੀਤਾ ਹੈ। ਦਰਅਸਲ ਅਦਾਕਾਰਾ ਕ੍ਰਿਤੀ ਸੈਨਨ, ਕਾਰਤਿਕ ਆਰੀਅਨ ਅਤੇ ਇਸ ਫ਼ਿਲਮ ਦੇ ਗਾਇਕ ਤੇ ਕੰਪੋਜ਼ਰ ਟੋਨੀ ਕੱਕੜ ਪੁੱਜੇ ਜ਼ੀ ਟੀਵੀ ਦੇ `ਸਾਰੇਗਾਮਾਪਾ ਲਿਟਲ ਚੈਂਪ` ਦੇ ਸੈੱਟ `ਤੇ ਜਿੱਥੇ ਉਨ੍ਹਾਂ ਨੂੰ 14 ਸਾਲਾ ਮਿਥਿਲਾ ਮਾਲੀ ਮਿਲੀ।
ਫ਼ਿਲਮ `ਲੁੱਕਾ ਛੁਪੀ` ਦੇ ਪ੍ਰਮੋਸ਼ਨ ਦੇ ਨਾਲ-ਨਾਲ, ਅਦਾਕਾਰਾ ਕ੍ਰਿਤੀ ਨੇ ਕੀਤਾ ਭਲਾਈ ਦਾ ਕੰਮ - karthik aryan
ਫ਼ਿਲਮ `ਲੁੱਕਾ ਛੁਪੀ` ਦੇ ਪ੍ਰਮੋਸ਼ਨ ਦੌਰਾਨ ਕ੍ਰਿਤੀ ਸੈਨਨ ਨੇ ਲਿਆ ਜ਼ਰੂਰਤਮੰਦ ਕੁੜੀਆਂ ਦੀ ਪੜ੍ਹਾਈ `ਚ ਮਦਦ ਕਰਨ ਦਾ ਫੈਂਸਲਾ ।
ਮਿਥਿਲਾ ਇਕ ਅਜਿਹੀ ਕੁੜੀ ਹੈ ਜੋ ਛੋਟੀ ਉਮਰ ਵਿਚ ਆਪਣੇ ਸਕੂਲ `ਚ ਕੁਝ ਲੜਕੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਦੀ ਹੈ। ਅਦਾਕਾਰਾ ਕ੍ਰਿਤੀ ਸੈਨਨ, ਮਿਥਿਲਾ ਦੇ ਇਸ ਨੇਕ ਕੰਮ ਤੋਂ ਬਹੁਤ ਪ੍ਰਭਾਵਿਤ ਹੋਈ। ਕ੍ਰਿਤੀ ਸੈਨਨ ਨੇ ਫੈਸਲਾ ਕੀਤਾ ਕਿ ਉਹ ਵੀ ਮਿਥਿਲਾ ਦੀ ਮਦਦ ਕਰੇਗੀ ਅਤੇ ਕੁੜੀਆਂ ਨੂੰ ਪੜ੍ਹਾਉਣ ਦਾ ਉਸ ਦਾ ਟੀਚਾ ਪੂਰਾ ਕਰੇਗੀ। ਦੱਸਣਯੋਗ ਹੈ ਕਿ ਮਿਥਿਲਾ ਦਾ ਟੀਚਾ 15 ਲੜਕੀਆਂ ਨੂੰ ਪੜ੍ਹਾਉਣ ਦਾ ਹੈਜਿਸ ਨੂੰ ਪੂਰਾ ਕਰਨ `ਚ ਉਹ ਹਾਲੇ ਅਸਮੱਰਥ ਹੈ ।
ਸੈੱਟ ਨਾਲ ਜੁੜੇ ਸੂਤਰਾਂ ਮੁਤਾਬਕ, ਕ੍ਰਿਤੀ ਨੇ ਕਿਹਾ, `ਇਹ ਅਸਲ `ਚ ਪ੍ਰੇਰਣਾਦਾਇਕ ਹੈ ਕਿ ਤੁਸੀਂ ਆਪਣੇ ਸਕੂਲ `ਚ ਲੜਕੀਆਂ ਨੂੰ ਪੜ੍ਹਾਉਣ ਦੀ ਮਦਦ ਕਰ ਰਹੇ ਹੋ। ਮੈਂ ਜਾਣਦੀ ਹਾਂ ਕਿ ਤੁਹਾਡਾ ਟੀਚਾ ਘੱਟੋ-ਘੱਟ 15 ਲੜਕੀਆਂ ਨੂੰ ਸਿੱਖਿਆ ਦੇਣ ਦਾ ਹੈ, ਜੋ ਆਪਣੀ ਪੜ੍ਹਾਈ ਦਾ ਖ਼ਰਚ ਚੁੱਕਣ `ਚ ਅਸਮਰੱਥ ਹਨ। ਮੈਂ ਆਪਣਾ ਯੋਗਦਾਨ ਦੇ ਕੇ ਤੁਹਾਡਾ ਟੀਚਾ ਪੂਰਾ ਕਰਨ `ਚ ਮਦਦ ਕਰਨਾ ਚਾਹੁੰਦੀ ਹਾਂ।`