ਪੰਜਾਬ

punjab

ETV Bharat / sitara

#MeToo 'ਤੇ ਬਣੀ ਫ਼ਿਲਮ 'ਚ ਆਲੋਕਨਾਥ ਬਣੇ ਜੱਜ, ਵਿਨਤਾ ਨੰਦਾ ਨੇ ਕਹੀ ਇਹ ਗੱਲ

ਪਿਛਲੇ ਸਾਲ 'ਮੀ-ਟੂ' ਕਾਰਨ ਬਹੁਤ ਲੋਕਾਂ 'ਤੇ ਸ਼ਰੀਰਕ ਸ਼ੌਸ਼ਣ ਦੇ ਦੋਸ਼ ਲੱਗੇ ਸਨ ਜਿਸ ਵਿੱਚ ਆਲੋਕਨਾਥ 'ਤੇ ਵੀ ਦੋਸ਼ ਲੱਗਿਆ ਸੀ। 'ਮੀ-ਟੂ' 'ਤੇ ਹੁਣ ਇਕ ਫ਼ਿਲਮ ਬਣਨ ਜਾ ਰਹੀ ਹੈ ਜਿਸ ਵਿੱਚ ਆਲੋਕਨਾਥ ਇੱਕ ਜੱਜ ਦਾ ਕਿਰਦਾਰ ਨਿਭਾਉਣਗੇ।

By

Published : Mar 2, 2019, 1:39 PM IST

ਫ਼ਾਇਲ ਫੋਟੋ

ਹੈਦਰਾਬਾਦ : ਬੀਤੇ ਸਾਲ ਚੱਲੇ 'ਮੀ-ਟੂ' ਅੰਦੋਲਨ ਵਿੱਚ ਛੋਟੇ ਪਰਦੇ 'ਤੇ ਬਾਬੂਜੀ ਕਹੇ ਜਾਣ ਵਾਲੇ ਆਲੋਕਨਾਥ ਦਾ ਨਾਂ ਵੀ ਉਸ ਵਿੱਚ ਸ਼ਾਮਿਲ ਹੋਇਆ ਸੀ। ਉਨ੍ਹਾਂ 'ਤੇ ਲੇਖਿਕਾ ਵਿਨਤਾ ਨੰਦਾ ਨੇ ਸ਼ਰੀਰਕ ਸ਼ੌਸ਼ਣ ਦਾ ਦੋਸ਼ ਲਗਾਇਆ ਸੀ। ਖ਼ਬਰਾਂ ਮੁਤਾਬਿਕ 'ਮੀ-ਟੂ' 'ਤੇ ਇਕ ਫ਼ਿਲਮ ਬਣ ਰਹੀ ਹੈ, ਜਿਸ ਵਿੱਚ ਜੱਜ ਦਾ ਕਿਰਦਾਰ ਆਲੋਕਨਾਥ ਨਿਭਾਉਣਗੇ। ਇਸ ਖ਼ਬਰ 'ਤੇ ਲੇਖਿਕਾ ਅਤੇ ਡਾਇਰੈਕਟਰ ਵਿਨਤਾ ਨੰਦਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ ।
ਵਿਨਤਾ ਨੇ ਭਾਵੁਕ ਹੋ ਕੇ ਕਿਹਾ, 'ਮੈਨੂੰ ਨਹੀਂ ਪਤਾ ਕੀ ਕਹਿਣਾ ਚਾਹੀਦਾ ਹੈ। ਜਦੋਂ ਮੈਂ ਇਸ ਕਾਂਸਟਿੰਗ ਬਾਰੇ ਸੁਣਿਆ ਤਾਂ ਉਸ ਵੇਲੇ ਮੇਰਾ ਧਿਆਨ ਵਿੰਗ ਕਮਾਂਡਰ ਅਭਿਨੰਧਨ ਵੱਲ ਸੀ। ਉਸ ਵੇਲੇ ਮੈਂ ਟੀ.ਵੀ. ਦੇਖ ਰਹੀ ਸੀ, ਕਿਉਂਕਿ ਮੈਂ ਅਭਿਨੰਧਨ ਨੂੰ ਘਰ ਵਾਪਿਸ ਮੁੜਦੇ ਹੋਏ ਵੇਖਣਾ ਚਾਹੁੰਦੀ ਸੀ।
ਉਨ੍ਹਾਂ ਕਿਹਾ, "ਮੈਂ ਉਸ ਵੇਲੇ ਸਿਰਫ਼ ਪ੍ਰਾਥਨਾ ਕਰ ਕਹੀ ਸੀ ਕਿ ਰੱਬ ਸਾਡੇ ਦੇਸ਼ 'ਚ ਸਾਂਤੀ ਬਣਾਈ ਰੱਖੇ। ਉਸ ਵੇਲੇ ਮੈਂ ਹੋਰ ਕੁਝ ਨਹੀਂ ਸੋਚ ਰਹੀ ਸੀ।"
ਦੱਸਣਯੋਗ ਹੈ ਕਿ ਵਿਨਤਾ ਨੂੰ ਆਲੋਕਨਾਥ ਦੀ ਇਸ ਖ਼ਬਰ ਦੇ ਨਾਲ ਬਿਲਕੁਲ ਵੀ ਪ੍ਰਭਾਵ ਨਹੀਂ ਪਿਆ। ਵਿਨਤਾ ਨੇ ਆਲੋਕਨਾਥ 'ਤੇ ਦੋਸ਼ ਲਾਏ ਸਨ ਕਿ ਜਦੋਂ 19 ਸਾਲ ਪਹਿਲਾਂ ਦੋਵੇਂ ਇੱਕਠੇ ਕੰਮ ਕਰ ਸਨ ਤਾਂ ਆਲੋਕਨਾਥ ਨੇ ਉਨ੍ਹਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਆਲੋਕਨਾਥ ਨੇ ਇਨ੍ਹਾਂ ਦੋਸ਼ਾਂ ਨੂੰ ਸਾਫ਼-ਸਾਫ਼ ਨਕਾਰ ਦਿੱਤਾ ਸੀ।
ਦੱਸ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਿਕ 'ਮੀ-ਟੂ' 'ਤੇ ਅਧਾਰਿਤ ਇਸ ਫ਼ਿਲਮ ਦਾ ਨਾਂਅ 'ਮੈਂ ਭੀ' ਹੈ ਜਿਸ ਦਾ ਨਿਰਦੇਸ਼ਨ ਨਾਸਿਰ ਖ਼ਾਨ ਕਰ ਰਹੇ ਹਨ।

ABOUT THE AUTHOR

...view details