ਹੈਦਰਾਬਾਦ:ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ ਦਿ ਰਾਈਜ਼ - ਪਾਰਟ-1' ਦੀ ਸਫਲਤਾ ਤੋਂ ਬਾਅਦ ਅਦਾਕਾਰ ਦੀ ਪਿਛਲੀ ਬਲਾਕਬਸਟਰ ਫਿਲਮ 'ਅਲਾ ਵੈਕੁੰਥਪੁਰਮਲੋ' 26 ਜਨਵਰੀ ਨੂੰ ਹਿੰਦੀ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ। ਪਿਛਲੇ ਸ਼ੁੱਕਰਵਾਰ ਗੋਲਡਮਾਈਨਜ਼ ਦੇ ਮਾਲਕ ਮਨੀਸ਼ ਸ਼ਾਹ ਨੇ ਯੂ-ਟਰਨ ਲਿਆ ਅਤੇ ਫਿਲਮ ਦੀ ਰਿਲੀਜ਼ ਨੂੰ ਰੋਕਣ ਦਾ ਫੈਸਲਾ ਕੀਤਾ।
ਹੁਣ ਗੋਲਡਮਾਈਨਜ਼ ਦੇ ਅਧਿਕਾਰਤ ਪੇਜ ਤੋਂ ਇੱਕ ਹੋਰ ਅਪਡੇਟ ਸਾਹਮਣੇ ਆਇਆ ਹੈ। ਮਨੀਸ਼ ਸ਼ਾਹ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਐਲਾਨ ਕੀਤਾ ਗਿਆ ਹੈ ਕਿ ਫਿਲਮ 'ਆਲਾ ਵੈਕੁੰਥਪੁਰਮਲੋ' ਸਿਨੇਮਾਘਰਾਂ 'ਚ ਨਹੀਂ ਬਲਕਿ ਟੀ.ਵੀ.'ਤੇ ਪ੍ਰਸਾਰਿਤ ਹੋਵੇਗੀ।
ਗੋਲਡਮਾਈਨਜ਼ ਦੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਜ਼ਰੀਏ ਦੱਸਿਆ ਗਿਆ ਹੈ ਕਿ ਫਿਲਮ 'ਆਲਾ ਵੈਕੁੰਥਪੁਰਮਲੋ' 6 ਫਰਵਰੀ 2022 ਨੂੰ ਫਿਲਮ ਗੋਲਡਮਾਈਨਜ਼ ਦੇ ਮਾਲਕ ਦੇ ਟੀਵੀ ਚੈਨਲ ਢਿੰਚਕ 'ਤੇ ਹਿੰਦੀ ਵਿਚ ਪ੍ਰਸਾਰਿਤ ਕੀਤੀ ਜਾਵੇਗੀ। ਹਾਲਾਂਕਿ ਫਿਲਮ ਦਾ ਸਮਾਂ ਨਹੀਂ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਗੋਲਡਮਾਈਨਜ਼ ਦੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਜ਼ਰੀਏ ਇਹ ਦੱਸਿਆ ਗਿਆ ਸੀ ਕਿ 'ਮੀਡੀਆ ਅਤੇ ਵਪਾਰ ਗੋਲਡਮਾਈਨਜ਼ ਦੇ ਪ੍ਰਮੋਟਰ ਮਨੀਸ਼ ਸ਼ਾਹ ਅਤੇ ਹਿੰਦੀ ਫਿਲਮ ਸ਼ਹਿਜ਼ਾਦਾ ਦੇ ਨਿਰਮਾਤਾਵਾਂ ਨੇ ਅਲਾ ਵੈਕੁੰਥਪੁਰਮਲੋ ਨੂੰ ਹਿੰਦੀ ਵਿਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ। ਸ਼ਹਿਜ਼ਾਦਾ ਮੇਕਰਜ਼ ਨੇ ਇਸ ਸਮਝੌਤੇ ਲਈ ਮਨੀਸ਼ ਸ਼ਾਹ ਦਾ ਧੰਨਵਾਦ ਕੀਤਾ ਹੈ।