ਹੈਦਰਾਬਾਦ: ਅਦਾਕਾਰਾ ਆਲੀਆ ਭੱਟ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਕੁਆਰੰਟੀਨ ਕਰ ਰੱਖਿਆ ਹੈ। ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਸ ਬਾਰੇ ਜਾਣਕਾਰੀ ਦਿੱਤੀ।
ਆਲੀਆ ਦੀ ਵੀ ਆਈ ਕੋਰੋਨਾ ਪੌਜ਼ੀਟਿਵ ਰਿਪੋਰਟ - ਕੋਰੋਨਾ ਪੌਜ਼ੀਟਿਵ ਰਿਪੋਰਟ
ਅਦਾਕਾਰਾ ਆਲੀਆ ਭੱਟ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਕੁਆਰੰਟੀਨ ਕਰ ਰੱਖਿਆ ਹੈ। ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਸ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ,' ਸਭ ਨੂੰ ਹੈਲੋ, ਮੇਰਾ ਕੋਵਿਡ -19 ਟੈਸਟ ਪੌਜ਼ੀਟਿਵ ਆਇਆ ਹੈ। ਮੈਂ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ ਅਤੇ ਮੈਂ ਘਰ ਵਿਚ ਕੁਆਰੰਟੀਨ ਹਾਂ। ਮੈਂ ਆਪਣੇ ਡਾਕਟਰਾਂ ਦੀ ਸਲਾਹ ਦੇ ਮੁਤਾਬਕ ਸਾਰੇ ਸੇਫਟੀ ਪ੍ਰੋਟੋਕੋਲ ਦੀ ਪਾਲਣਾ ਕਰ ਰਹੀ ਹਾਂ। ਤੁਹਾਡੇ ਸਾਰੇ ਪਿਆਰ ਅਤੇ ਸਹਾਇਤਾ ਲਈ ਧੰਨਵਾਦ। ਕ੍ਰਿਪਾ ਕਰਕੇ ਸੁਰੱਖਿਅਤ ਰਹੋ। ਆਪਣਾ ਖਿਆਲ ਰੱਖਣਾ।
ਕੁਝ ਦਿਨ ਪਹਿਲਾਂ ਰਣਬੀਰ ਕਪੂਰ, ਮਨੋਜ ਬਾਜਪਾਈ, ਸੰਜੇ ਲੀਲਾ ਭੰਸਾਲੀ, ਸਿਧੰਤ ਚਤੁਰਵੇਦੀ, ਸਤੀਸ਼ ਕੌਸ਼ਿਕ ਅਤੇ ਹਾਲ ਹੀ ਵਿੱਚ ਬੱਪੀ ਲਹਿਰੀ ਦੇ ਕੋਰੋਨਾ ਨਾਲ ਸੰਕਰਮਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।