ਪੰਜਾਬ

punjab

ETV Bharat / sitara

ਭੈਣ ਬਾਰੇ ਗੱਲ ਕਰਦਿਆਂ ਆਲੀਆ ਹੋਈ ਭਾਵੁਕ - Alia Bhatt bond with family

ਆਲੀਆ ਭੱਟ ਹਾਲ ਹੀ ਵਿੱਚ ਇੱਕ ਸਮਾਰੋਹ ਵਿੱਚ ਪਹੁੰਚੀ ਸੀ, ਜਿੱਥੇ ਆਪਣੀ ਭੈਣ ਸ਼ਾਹੀਨ ਦੀ ਕਿਤਾਬ ‘I've Never Been (un)Happier’ ਨੂੰ ਲਾਂਚ ਕੀਤਾ। ਇਸ ਮੌਕੇ ਆਲੀਆ ਸ਼ਾਹੀਨ ਦੀ ਉਦਾਸੀ ਬਾਰੇ ਗੱਲ ਕਰਦਿਆਂ ਰੋਣ ਲੱਗੀ।

alia bhatt crying, alia bhatt interview
ਫ਼ੋਟੋ

By

Published : Dec 2, 2019, 10:14 AM IST

ਮੁੰਬਈ: ਹਾਲ ਹੀ ਵਿੱਚ ਆਲੀਆ ਭੱਟ ਇੱਕ ਸਮਾਰੋਹ 'ਚ ਸ਼ਾਮਲ ਹੋਈ ਜਿੱਥੇ ਉਨ੍ਹਾਂ ਨੇ ਆਪਣੀ ਭੈਣ ਸ਼ਾਹੀਨ ਭੱਟ ਦੇ ਡਿਪਰੈਸ਼ਨ ਦੇ ਨਾਲ ਲੱੜਣ ਦੇ ਬਾਰੇ ਚਰਚਾ ਕੀਤੀ। ਇਸ ਬਾਰੇ ਗੱਲਬਾਤ ਕਰਦੇ ਹੋਏ ਆਲਿਆ ਭੱਟ ਆਪਣੀਆਂ ਭਾਵਨਾਵਾਂ 'ਤੇ ਨਿਯੰਤਰਨ ਨਹੀਂ ਰੱਖ ਸਕੀ ਅਤੇ ਰੋਣ ਲੱਗ ਪਈ। ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।

ਸ਼ਾਹੀਨ ਭੱਟ ਨੇ ਦੱਸਿਆ ਕਿ ਉਹ 13 ਸਾਲਾਂ ਦੀ ਸੀ, ਜਦੋਂ ਉਹ ਡਿਪਰੈਸ਼ਨ ਦੇ ਨਾਲ ਲੱੜ ਰਹੀ ਸੀ ਅਤੇ ਉਸ ਦੇ ਉੱਪਰ ਇੱਕ ਕਿਤਾਬ ਵੀ ਲਿਖੀ ਹੈ। ਇਸ ਕਿਤਾਬ ਨੂੰ ਪੜ੍ਹਣ ਤੋਂ ਬਾਅਦ ਆਲੀਆ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਭੈਣ ਨੇ ਕੀ ਕੁਝ ਝੇਲਿਆ ਹੈ। ਦੱਸ ਦਈਏ ਕਿ ਆਲੀਆ ਆਪਣੀ ਭੈਣ ਸ਼ਾਹੀਨ ਤੋਂ 5 ਸਾਲ ਛੋਟੀ ਹੈ। ਉਨ੍ਹਾਂ ਨੇ ਰੌਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਭੈਣ 'ਤੇ ਮਾਨ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਹਾਲਤ ਨੂੰ ਵੇਖ ਕੇ ਤਰਸ ਵੀ ਆਉਂਦਾ ਹੈ।

ਆਲੀਆ ਹੋਈ ਭਾਵੁਕ
ਫ਼ੋਟੋ

ਆਲੀਆ ਨੇ ਇਹ ਵੀ ਕਿਹਾ ਕਿ ਹਮੇਸ਼ਾ ਭੈਣ ਦੇ ਨਾਲ ਹੋਣ ਦੇ ਬਾਵਜੂਦ ਵੀ ਉਹ ਆਪਣੀ ਭੈਣ ਦੀਆਂ ਭਾਵਨਾਵਾਂ ਨੂੰ ਉਸ ਵੇਲੇ ਸਮਝ ਨਾ ਸਕੀ। ਆਲੀਆ ਨੂੰ ਆਪਣੀ ਭੈਣ ਦੀ ਹਾਲਤ ਦਾ ਅੰਦਾਜ਼ਾ ਉਸ ਵੇਲੇ ਹੋਇਆ ਜਦੋਂ ਉਸ ਨੇ ‘I've Never Been (un)Happier’ ਨਾਂਅ ਦੀ ਕਿਤਾਬ ਪੜੀ।

ਆਲੀਆ ਨੇ ਇਹ ਵੀ ਕਿਹਾ ਕਿ ਉਹ ਖ਼ੁਦ ਨੂੰ ਦੋਸ਼ੀ ਮੰਨਦੀ ਹੈ ਕਿਉਂਕਿ ਜਦੋਂ ਉਨ੍ਹਾਂ ਦੀ ਭੈਣ ਪ੍ਰੇਸ਼ਾਣੀ ਦਾ ਸਾਹਮਣਾ ਕਰ ਰਹੀ ਸੀ ਤਾਂ ਉਹ ਭੈਣ ਦੇ ਰੂਪ 'ਚ ਉਸ ਤਰ੍ਹਾਂ ਦੀ ਨਹੀਂ ਸੀ ਜਿਸ ਤਰ੍ਹਾਂ ਉਸ ਨੂੰ ਹੋਣਾ ਚਾਹੀਦਾ ਸੀ। ਸ਼ਾਹੀਨ ਇਸ ਵੇਲੇ ਲੰਦਨ 'ਚ ਪੜ੍ਹ ਰਹੀ ਹੈ ਇਸ ਲਈ ਆਲੀਆ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਉਹ ਉਨ੍ਹਾਂ ਨੂੰ ਮਿਲਣ ਲਈ ਇੰਗਲੈਂਡ ਚਲੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਛੇਤੀ ਹੀ ਆਲੀਆ ਫ਼ਿਲਮ ਬ੍ਰਹਮਾਸਤਰ ਵਿੱਚ ਨਜ਼ਰ ਆਵੇਗੀ। ਫ਼ਿਲਮ 'ਚ ਉਨ੍ਹਾਂ ਨਾਲ ਰਣਬੀਰ ਕਪੂਰ, ਅਮਿਤਾਭ ਬੱਚਨ ਅਤੇ ਮੋਨੀ ਰਾਏ ਵਿਖਾਈ ਦੇਵੇਗੀ।ਇਸ ਫ਼ਿਲਮ ਤੋਂ ਇਲਾਵਾ ਆਲੀਆ ਭੱਟ ਕਰਨ ਜੌਹਰ ਦੀ ਫ਼ਿਲਮ ਤਖ਼ਤ ਅਤੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਗੰਗੂਬਾਈ ਕਾਠਿਯਾਵਾੜੀ ਵਿੱਚ ਨਜ਼ਰ ਆਵੇਗੀ।

ABOUT THE AUTHOR

...view details