ਬਾਲੀਵੁੱਡ: ਵਿਆਹਾਂ ਨੂੰ ਲੈ ਕੇ ਬਾਲੀਵੁੱਡ 'ਚ ਵੀ ਜ਼ਬਰਦਸਤ ਮਾਹੌਲ ਹੈ ਤੇ ਅੱਜਕੱਲ੍ਹ ਗੱਲ ਕਰੀਏ 2 ਸੈਲੇਬ੍ਰਿਟੀਆਂ ਦੀ, ਜਿਨ੍ਹਾਂ ਦੀ ਸਭ ਤੋਂ ਵੱਧ ਚਰਚਾ ਕੀਤੀ ਜਾ ਰਹੀ ਹੈ, ਤਾਂ ਉਹ ਹਨ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ, ਜੋ ਫ਼ਿਲਮ ਬ੍ਰਹਮਾਸਤਰ 'ਚ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਕਹਾਣੀ ਉਦੋਂ ਸ਼ੁਰੂ ਹੋਈ ਜਦ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦਾ ਇੱਕ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋਇਆ ਸੀ। ਹਾਲਾਂਕਿ, ਇਸ ਕਾਰਡ ਵਿੱਚ ਬਹੁਤ ਸਾਰੀਆਂ ਸਪੈਲਿੰਗ ਦੀ ਗਲਤੀਆਂ ਸਨ ਤੇ ਬਾਅਦ ਵਿੱਚ ਇਹ ਪਾਇਆ ਗਿਆ ਕਿ ਇਹ ਕਾਰਡ ਨਕਲੀ ਹੈ।
ਹੋਰ ਪੜ੍ਹੋ: cardiff film festival: ਨਵਾਜ਼ੂਦੀਨ ਸਿੱਦੀਕੀ ਨੂੰ ਕੀਤਾ ਜਾਵੇਗਾ golden dragon award ਨਾਲ ਸਨਮਾਨਿਤ
ਇਸ ਤੋਂ ਬਾਅਦ ਜਦ ਆਲੀਆ ਭੱਟ ਰਣਬੀਰ ਕਪੂਰ ਨਾਲ ਮਿਲਣ ਲਈ ਫਰਾਂਸ ਜਾ ਰਹੀ ਸੀ ਤਾਂ ਮੀਡੀਆ ਨੇ ਉਸ ਨੂੰ ਵਿਆਹ ਬਾਰੇ ਸਿੱਧਾ ਪ੍ਰਸ਼ਨ ਪੁੱਛਿਆ। ਆਲੀਆ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਸ਼ਰਮਿੰਦਾ ਹੁੰਦਿਆਂ ਹੱਸਣਾ ਸ਼ੁਰੂ ਕਰ ਦਿੱਤਾ। ਕਈਆਂ ਨੇ ਇਸ ਖ਼ਬਰ ਨੂੰ ਰਣਬੀਰ ਅਤੇ ਆਲੀਆ ਦੇ ਵਿਆਹ ਲਈ ਸਕਾਰਾਤਮਕ ਖ਼ਬਰਾਂ ਵਜੋਂ ਸਵੀਕਾਰ ਕੀਤਾ, ਪਰ ਹੁਣ ਇਸ ਮਾਮਲੇ ਵਿੱਚ ਤਾਜ਼ਾ ਅਪਡੇਟ ਕੀ ਹੈ? ਆਲੀਆ, ਰਣਬੀਰ ਕਪੂਰ ਅਤੇ ਉਸ ਦੀ ਭੈਣ ਸ਼ਾਹੀਨ ਨੂੰ ਮਿਲਣ ਤੋਂ ਬਾਅਦ ਵਾਪਸ ਆ ਗਈ ਹੈ।