ਮੁੰਬਈ: ਸੁਪਰਸਾਟਰ ਅਕਸ਼ੇ ਕੁਮਾਰ ਦੇ ਲੱਖਾਂ-ਕਰੋੜਾ ਫ਼ੈਨਜ਼ ਹਨ। ਪਰ ਕੁਝ ਹੀ ਖ਼ੁਸ਼ਕਿਸਮਤ ਹੁੰਦੇ ਹਨ, ਜਿਨ੍ਹਾਂ ਲਈ ਅਕਸ਼ੇ ਟਵਿੱਟਰ ਉੱਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੰਦੇ ਹਨ। ਹਾਲ ਹੀ ਵਿੱਚ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਉੱਤੇ ਆਪਣੀ ਫ਼ੈਨ ਜ਼ਾਇਨਾ ਫਾਤਿਮਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਫਾਤਿਮਾ ਦਾ ਅੱਜ ਜਨਮਦਿਨ ਹੈ ਤੇ ਉਨ੍ਹਾਂ ਨੇ ਆਪਣੇ ਮਨਪਸੰਦ ਸੁਪਰਸਟਾਰ ਨੂੰ ਟਵੀਟ 'ਤੇ ਟੈਗ ਕਰਦੇ ਹੋਏ ਗੁਜ਼ਾਰਿਸ਼ ਕੀਤੀ ਕਿ ਅਦਾਕਾਰ ਉਸ ਨੂੰ ਵਿਸ਼ ਕਰਨ ਤੇ ਅਕਸ਼ੇ ਨੇ ਆਪਣੀ ਫ਼ੈਨ ਦੀ ਗੁਜ਼ਾਰਿਸ਼ ਮੰਨਦੇ ਹੋਏ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਫਾਤਿਮਾ ਵੱਲੋਂ ਲਿਖਿਆ,"ਹੈਲੋ ਸਰ... ਮੇਰਾ ਨਾਂਅ ਫਾਤਿਮਾ ਹੈ.. ਮੈਂ ਤੁਹਾਡੀ ਬਹੁਤ ਵੱਡੀ ਫ਼ੈਨ ਹਾਂ,... ਅੱਜ ਮੇਰਾ ਜਨਮਦਿਨ ਹੈ... ਕ੍ਰਿਪਾ ਕਰਕੇ ਮੈਨੂੰ ਵਿਸ਼ ਕਰ ਦਿਓ ਸਰ.... ਇੱਕ ਰਿਪਲਾਈ @akshaykumar।"
ਇਸ ਤੋਂ ਬਾਅਦ ਸੁਪਰਸਟਾਰ ਨੇ ਟਵੀਟ ਕਰਦਿਆਂ ਲਿਖਿਆ,"ਤੁਹਾਨੂੰ ਜਨਮਦਿਨ ਦੀਆਂ ਬਹੁਤ ਸ਼ੁਭਕਾਮਨਾਵਾਂ....।"
ਸੁਪਰਸਟਾਰ ਦੇ ਇਸ ਅੰਦਾਜ਼ ਤੋਂ ਖ਼ੁਸ਼ ਹੋ ਕੇ ਜ਼ਾਇਨਾ ਨੇ ਹੈਰਾਨੀ ਭਰਿਆ ਰਿਐਕਸ਼ਨ ਦਿੰਦੇ ਹੋਏ ਜਨਮਦਿਨ ਪੋਸਟ ਦਾ ਜਵਾਬ ਦਿੱਤਾ। ਇਸ ਤੋਂ ਇਲਾਵਾ ਫ਼ੈਨ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਅਕਸ਼ੇ ਦੇ ਟਵੀਟ ਜਾ ਸਕ੍ਰੀਨਸ਼ਾਟ ਆਪਣੀ ਡੀਪੀ ਉੱਤੇ ਵੀ ਲਗਾਇਆ।