ਮੁੰਬਈ: ਹਾਲ ਹੀ ਵਿੱਚ ਅਕਸ਼ੇ ਕੁਮਾਰ ਇੱਕ ਵਾਰ ਫੇਰ ਤੋਂ ਸੁਰਖੀਆਂ ਵਿੱਚ ਹਨ, ਜਦ ਉਨ੍ਹਾਂ ਨੇ ਸ਼ੂਟਿੰਗ ਤੋਂ ਬਾਅਦ ਮੁੰਬਈ ਵਿੱਚ ਭਾਰੀ ਟ੍ਰੈਫਿਕ ਤੋਂ ਬਚਣ ਲਈ ਮੈਟਰੋ 'ਚ ਯਾਤਰਾ ਕੀਤੀ, ਜਿਸ ਤੋਂ ਬਾਅਦ ਅਕਸ਼ੇ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਅਕਸ਼ੇ ਦੇ ਇਸ ਐਕਸ਼ਨ ਨੂੰ ਪੀ ਆਰ ਸਟੰਟ ਦੱਸਿਆ , ਇੱਥੋਂ ਤੱਕ ਕਿ ਉਨ੍ਹਾਂ ਨੂੰ ਜੰਗਲ ਦੀ ਤਬਾਹੀ ਦਾ ਸਮਰਥਕ ਵੀ ਕਿਹਾ ਹੈ।
ਹੋਰ ਪੜ੍ਹੋ: ਅਕਸ਼ੇ ਕੁਮਾਰ ਬਣਨਗੇ ਪੀਵੀ ਸਿੰਧੂ ਦੇ ਕੋਚ?
ਪਿਛਲੇ ਕੁਝ ਸਮੇਂ ਤੋਂ ਮੁੰਬਈ ਦੇ ਵਸਨੀਕ ਮੈਟਰੋ ਵਧਾਉਣ ਲਈ ਆਰੇ ਜੰਗਲ ਦੇ 2700 ਰੁੱਖਾਂ ਦੇ ਕੱਟਣ ਵਿਰੁੱਧ ਅੰਦੋਲਨ ਕਰ ਰਹੇ ਹਨ। ਅਕਸ਼ੇ ਕੁਮਾਰ ਵੱਲੋਂ ਇੰਟਰਨੈਟ 'ਤੇ ਮੈਟਰੋ ਨੂੰ ਉਤਸ਼ਾਹਿਤ ਕਰਨ ਲਈ, ਬਹੁਤ ਸਾਰੇ ਲੋਕਾਂ ਨੇ ਅਸਿੱਧੇ ਤੌਰ 'ਤੇ ਉਨ੍ਹਾਂ ਨੂੰ ਰੁੱਖ ਕੱਟਣ ਦਾ ਸਮਰਥਕ ਵੀ ਕਿਹਾ ਹੈ।