ਮੁੰਬਈ: ਪੀਵੀ ਸਿੰਧੂ ਵੱਲੋਂ ਬੈਡਮਿੰਟਨ ਫ਼ੈਡਰੇਸ਼ਨ (BWF) ਵਰਲਡ ਚੈਂਪੀਅਨਸ਼ਿਪ 'ਚ ਐਤਵਾਰ ਨੂੰ ਜਿੱਤ ਕੇ ਇਤਿਹਾਸ ਰਚਿਆ। ਇਸ ਇਤਿਹਾਸਕ ਜਿੱਤ ਤੋਂ ਬਾਅਦ ਖ਼ਬਰਾਂ ਇਹ ਆਉਣ ਲੱਗੀਆਂ ਕਿ ਪੀਵੀ ਸਿੰਧੂ 'ਤੇ ਬਾਇਓਪਿਕ ਬਣਨ ਜਾ ਰਹੀ ਹੈ। ਇਸ ਬਾਇਓਪਿਕ 'ਚ ਅਕਸ਼ੇ ਕੁਮਾਰ, ਪੀਵੀ ਸਿੰਧੂ ਦੇ ਕੋਚ ਗੋਪੀਚੰਦ ਦਾ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ।
ਅਕਸ਼ੇ ਕੁਮਾਰ ਬਣਨਗੇ ਪੀਵੀ ਸਿੰਧੂ ਦੇ ਕੋਚ?
ਬੈਡਮਿੰਟਨ ਦੀ ਵਿਸ਼ਵ ਵਿਜੇਤਾ ਬਣ ਪੀਵੀ ਸਿੰਧੂ ਨੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਬਾਲੀਵੁੱਡ ਦੇ ਵਿੱਚ ਹੁਣ ਉਸ ਦੀ ਬਾਇਓਪਿਕ ਫ਼ਿਲਮ ਦੀ ਚਰਚਾ ਬਹੁਤ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀਵੀ ਸਿੰਧੂ ਦੀ ਬਾਇਓਪਿਕ 'ਚ ਅਕਸ਼ੇ ਕੁਮਾਰ ਉਨ੍ਹਾਂ ਦੇ ਕੋਚ ਗੋਪੀਚੰਦ ਦਾ ਰੋਲ ਅਦਾ ਕਰਨ ਵਾਲੇ ਹਨ।
ਇੱਕ ਇੰਟਰਵਿਊ 'ਚ ਜਦੋਂ ਇਹ ਸਵਾਲ ਗੋਪੀਚੰਦ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਜਵਾਬ ਇਹ ਦਿੱਤਾ ਕਿ ਉਨ੍ਹਾਂ ਨੂੰ ਅਕਸ਼ੈ ਕੁਮਾਰ ਪਸੰਦ ਹਨ। ਜੇਕਰ ਉਹ ਮੇਰਾ ਕਿਰਦਾਰ ਅਦਾ ਕਰ ਰਹੇ ਹਨ ਤਾਂ ਮੈਂ ਬਹੁਤ ਖ਼ੁਸ਼ ਹਾਂ। ਦੱਸ ਦਈਏ ਕਿ ਪੀਵੀ ਸਿੰਧੂ ਦੀ ਜਿੱਤ 'ਤੇ ਅਕਸ਼ੈ ਟਵੀਟ ਕਰ ਕੇ ਉਨ੍ਹਾਂ ਨੂੰ ਵਧਾਈ ਦੇ ਚੁੱਕੇ ਹਨ।
ਲੋਕਾਂ ਦੇ ਮਿਲ ਰਹੇ ਪਿਆਰ ਤੋਂ ਬਾਅਦ ਪੀਵੀ ਸਿੰਧੂ ਆਪਣੀ ਜਿੱਤ 'ਤੇ ਇੰਸਟਾਗ੍ਰਾਮ ਹੈਂਡਲ 'ਤੇ ਭਾਵੁਕ ਪੋਸਟ ਵੀ ਕਰ ਚੁੱਕੀ ਹੈ। ਜ਼ਿਕਰ-ਏ-ਖ਼ਾਸ ਹੈ ਕਿ ਪੀਵੀ ਸਿੰਧੂ ਦੀ ਬਾਇਓਪਿਕ ਫ਼ਿਲਮ ਦੋ ਸਾਲਾਂ ਤੋਂ ਪ੍ਰੋਸੈੱਸ ਵਿੱਚ ਹੈ। ਇਹ ਫ਼ਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਅੱਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।