ਮੁੰਬਈ: ਕੋਵਿਡ-19 ਕਾਰਨ ਸਾਡੇ ਦੇਸ਼ ਵਿੱਚ ਇੱਕ ਖ਼ਤਰਨਾਕ ਸਥਿਤੀ ਬਣੀ ਹੋਈ ਹੈ, ਪੂਰੇ ਵਿਸ਼ਵ ਵਿੱਚ ਕੋਰੋਨਾ ਕਾਰਨ ਹਜ਼ਾਰਾ ਲੋਕਾਂ ਦੀ ਜਾਨ ਚੱਲੀ ਗਈ ਹੈ ਤੇ ਭਾਰਤ ਵਿੱਚ ਵੀ ਕੁਝ ਮੌਤ ਹੋਈਆ ਹਨ ਤੇ ਹਜ਼ਾਰਾ ਲੋਕਾਂ ਪ੍ਰਭਾਵਿਤ ਵੀ ਹਨ।
ਪੂਰਾ ਦੇਸ਼ ਲੌਕਡਾਊਨ ਵਿੱਚ ਫੱਸ ਗਿਆ ਹੈ ਤੇ ਸਾਰੇ ਕੰਮ ਠੱਪ ਹੋ ਕੇ ਰਹਿ ਗਏ ਹਨ। ਹਾਲਾਂਕਿ, ਅਸੀਂ ਆਪਣੇ ਘਰਾਂ ਵਿੱਚ ਬੰਦ ਹਾਂ, ਪਰ ਡਾਕਟਰ, ਨਰਸਾਂ, ਪੁਲਿਸ, ਸਫ਼ਾਈ ਕਰਮੀ, ਕਰਿਆਨੇ ਦੀ ਦੁਕਾਨ ਵਾਲੇ ਇਹ ਕੁਝ ਅਜਿਹੇ ਨਾਂਅ ਹਨ ਜੋ ਹਾਲੇ ਵੀ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੇ ਹਨ।