ਮੁੰਬਈ: ਅਕਸ਼ੇ ਕੁਮਾਰ ਦੀ ਇੱਕ ਸਾਲ ਪੁਰਾਣੀ ਵੀਡੀਓ ਨੇ ਫੇਰ ਤੋਂ ਸੋਸ਼ਲ ਮੀਡੀਆ 'ਤੇ ਧਮਾਲਾ ਪਾ ਦਿੱਤੀਆ ਹਨ, ਜਿਸ 'ਚ ਅਕਸ਼ੇ ਟ੍ਰੈਫਿਕ ਪੁਲਿਸ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ, ਜੋ ਲੋਕਾਂ ਨੂੰ ਝਿੜਕਦੇ ਹੋਏ ਤੇ ਸੜਕ ਸੁਰੱਖਿਆ ਦੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ: ਹਵਸ ਦਾ ਦੇਵਤਾ ਅਕਸ਼ੇ ਦੇ ਨਾਂਅ ਨਾਲ ਟ੍ਰੋਲ ਹੋਏ ਖਿਡਾਰੀ ਕੁਮਾਰ
ਇਸ ਸੀਜ਼ੀਨ ਵਿੱਚ ਟ੍ਰੈਫਿਕ ਕਾਨੂੰਨਾਂ ਦੀ ਵਿਸਥਾਰਪੂਰਵਕ ਚਰਚਾ ਦੇ ਸੰਬੰਧ ਵਿੱਚ, ਅਕਸ਼ੇ ਨੇ ਆਪਣੀ ਵੀਡੀਓ ਵਿੱਚ ਕਿਹਾ, "ਇਹ ਸੜਕ ਕਿਸੇ ਦੇ ਪਿਤਾ ਦੀ ਨਹੀਂ ਹੈ।"
ਹੋਰ ਪੜ੍ਹੋ: ਅਕਸ਼ੇ ਕੁਮਾਰ ਦੀ ਮਿਸ਼ਨ ਮੰਗਲ ਲੰਘੀ ਜਾੱਨ ਅਬ੍ਰਾਹਮ ਦੀ ਬਾਟਲਾ ਹਾਊਸ ਤੋਂ ਅੱਗੇ
ਹਿੰਦੀ ਭਾਸ਼ਾ ਦੇ ਇਸ ਇਸ਼ਤਿਹਾਰ ਵਿੱਚ ਅਕਸ਼ੇ ਇੱਕ ਟ੍ਰੈਫਿਕ ਇੰਸਪੈਕਟਰ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਇੱਕ ਵਿਅਕਤੀ ਆਪਣੀ ਕਾਰ ਨੋ-ਐਂਟਰੀ ਸੜਕ 'ਤੇ ਚਲਾਉਂਦਾ ਹੈ ਤੇ ਅਕਸ਼ੇ ਕਾਰ ਨੂੰ ਰੋਕ, ਮੁਸਕਰਾਉਂਦੇ ਹੋਏ ਆਪਣੇ ਹੀ ਅੰਦਾਜ਼ ਵਿੱਚ ਉਸ ਨੂੰ ਝਿੜਕਦੇ ਹਨ।
ਅਕਸ਼ੇ ਦੇ ਫ਼ਿਲਮ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਅਗਲੀ ਫ਼ਿਲਮ ਹਾਊਸ-ਫੁੱਲ 4ਇਸੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ। ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਜਿਵੇਂ ਲਕਸ਼ਮੀ ਬੰਬ ਅਤੇ ਪ੍ਰਿਥਵੀਰਾਜ 2020 'ਚ ਰਿਲੀਜ਼ ਹੋਣਗੀਆਂ।